BCCI ਦੇ ਕਾਰਨ ਦੱਸੋ ਨੋਟਿਸ 'ਤੇ ਕਾਰਤਿਕ ਨੇ 'ਬਿਨਾ ਸ਼ਰਤ ਮੁਆਫੀ' ਮੰਗੀ

09/08/2019 1:18:22 PM

ਸਪੋਰਟਸ ਡੈਸਕ : ਭਾਰਤੀ ਟੀਮ 'ਚੋਂ ਬਾਹਰ ਚੱਲ ਰਹੇ ਦਿਨੇਸ਼ ਕਾਰਤਿਕ ਨੇ ਸ਼ਾਹਰੁਖ ਖਾਨ ਦੀ ਟ੍ਰਿਨਬੈਗੋ ਨਾਈਟ ਰਾਈਡਰਜ਼ ਦੇ ਡ੍ਰੈਸਿੰਗ ਰੂਮ ਤੋਂ ਕੈਰੇਬੀਆਈ ਪ੍ਰੀਮੀਅਰ ਲੀਗ ਦਾ ਮੈਚ ਦੇਖ ਕੇ ਬੀ. ਸੀ. ਸੀ. ਆਈ. ਦੇ ਕੇਂਦਰੀ ਕਰਾਰ ਦੀ ਉਲੰਘਣਾ ਕਰਨ 'ਤੇ 'ਬਿਨਾ ਸ਼ਰਤ ਮੁਆਫੀ' ਮੰਗ ਲਈ ਹੈ। ਕਾਰਤਿਕ ਆਈ. ਪੀ. ਐੱਲ. ਦੀ ਕੋਲਕਾਤਾ ਨਾਈਟ ਰਾਈਡਰਜ਼ ਟੀਮ ਦੇ ਕਪਤਾਨ ਹਨ। ਉਹ ਡ੍ਰੈਸਿੰਗ ਰੂਪ ਵਿਚ ਟ੍ਰਿਨਬੈਗੋ ਦੀ ਜਰਸੀ ਵਿਚ ਮੈਚ ਦੇਖਦੇ ਦਿਸੇ। ਬੀ. ਸੀ. ਸੀ. ਆਈ. ਨੇ ਕਾਰਤਿਕ ਨੂੰ ਕਾਰਣ ਦੱਸੋ ਨੋਟਿਸ ਜਾਰੀ ਕਰ ਕੇ ਪੁੱਛਿਆ ਹੈ ਕਿ ਉਸਦਾ ਕੇਂਦਰੀ ਕਰਾਰ ਰੱਦ ਕਿਉਂ ਨਾ ਕਰ ਦਿੱਤਾ ਜਾਵੇ। ਕਾਰਤਕਿ ਨੇ ਜਵਾਬ ਵਿਚ ਕਿਹਾ ਕਿ ਉਹ ਕੋਚ ਬ੍ਰੈਂਡਨ ਮੈਕੁਲਮ ਦੀ ਬੇਨਤੀ 'ਤੇ ਪੋਰਟ ਆਫ ਸਪੇਨ ਗਏ ਸੀ ਅਤੇ ਉਨ੍ਹਾਂ ਦੇ ਕਹਿਣ 'ਤੇ ਹੀ ਟੀ. ਕੇ. ਆਰ. ਦੀ ਜਰਸੀ ਪਾ ਕੇ ਮੈਚ ਦੇਖਿਆ।

PunjabKesari

ਕਾਰਤਿਕ ਨੇ ਚਿੱਠੀ ਵਿਚ ਲਿਖਿਆ, ''ਮੈਂ ਇਸ ਦੌਰੇ ਤੋਂ ਪਹਿਲਾਂ ਬੀ. ਸੀ. ਸੀ. ਆਈ. ਤੋਂ ਇਜਾਜ਼ਤ ਨਹੀਂ ਲੈਣ ਲਈ ਬਿਨਾ ਸ਼ਰਤ ਮੁਆਫੀ ਮੰਗਦਾ ਹਾਂ। ਮੈਂ ਦੁਹਰਾਉਣਾ ਚਾਹੁੰਦਾ ਹਾਂ ਕਿ ਮੈਂ ਟੀ. ਕੇ. ਆਰ. ਦੀ ਕਿਸੇ ਗਤੀਵਿਧੀ ਵਿਚ ਹਿੱਸਾ ਨਹੀਂ ਲਿਆ ਅਤੇ ਨਾ ਹੀ ਕੋਈ ਭੂਮਿਕਾ ਨਿਭਾਈ।'' ਕਾਰਤਿਕ ਨੇ ਭਰੋਸਾ ਦਿੱਤਾ ਕਿ ਬਾਕੀ ਮੈਚਾਂ ਵਿਚ ਉਹ ਟੀ. ਕੇ. ਆਰ. ਦੇ ਡ੍ਰੈਸਿੰਗ ਰੂਮ ਵਿਚ ਨਹੀਂ ਬੈਠਣਗੇ। ਕਾਰਤਿਕ ਦੇ ਇਸ ਮੁਆਫੀਨਾਮੇ ਤੋਂ ਬਾਅਦ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਨੂੰ ਖਤਮ ਕਰ ਸਕਦੀ ਹੈ।


Related News