ਜਦੋਂ ਕਾਰਤਿਕ ਦੀ ਪਤਨੀ ਨੇ ਦਿੱਤਾ ਧੋਖਾ, ਭਾਰਤੀ ਟੀਮ ਦੇ ਹੀ ਇਸ ਓਪਨਰ ਨਾਲ ਕਰਵਾਇਆ ਸੀ ਵਿਆਹ!

Friday, Jun 02, 2017 - 12:58 PM (IST)

ਜਦੋਂ ਕਾਰਤਿਕ ਦੀ ਪਤਨੀ ਨੇ ਦਿੱਤਾ ਧੋਖਾ, ਭਾਰਤੀ ਟੀਮ ਦੇ ਹੀ ਇਸ ਓਪਨਰ ਨਾਲ ਕਰਵਾਇਆ ਸੀ ਵਿਆਹ!

ਨਵੀਂ ਦਿੱਲੀ— ਵੀਰਵਾਰ ਨੂੰ ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਦਾ ਜਨਮ ਦਿਨ ਹੈ। ਕਾਰਤਿਕ ਨੇ ਹਾਲ ਹੀ 'ਚ ਚੈਂਪੀਅਨਸ ਟਰਾਫੀ ਦੇ ਦੂਜੇ ਵਾਰਮ-ਅੱਪ ਮੈਚ 'ਚ 77 ਬਾਲ 'ਤੇ 94 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਕਾਰਤਿਕ ਵੀਰਵਾਰ ਨੂੰ 32 ਸਾਲ ਦੇ ਹੋ ਗਏ ਹਨ। ਕਾਰਤਿਕ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜੀਵਨ ਕਠਿਨਾਈਆਂ ਭਰਿਆ ਰਿਹਾ ਹੈ।

Image result for dinesh karthik and nikita
ਕਾਰਤਿਕ ਨੂੰ ਆਪਣੀ ਹੀ ਪਤਨੀ ਨੇ ਧੋਖਾ ਦੇ ਕੇ ਭਾਰਤੀ ਟੀਮ ਦੇ ਓਪਨਰ ਬੱਲੇਬਾਜ਼ ਮੁਰਲੀ ਵਿਜੇ ਨਾਲ ਵਿਆਹ ਕਰਵਾ ਲਿਆ ਸੀ। ਕਾਰਤਿਕ ਨੇ ਸਾਲ 2007 'ਚ ਆਪਣੀ ਬਚਪਨ ਦੀ ਦੋਸਤ ਨਿਕਿਤਾ ਨਾਲ ਵਿਆਹ ਕੀਤਾ ਸੀ। ਆਈ.ਪੀ.ਐੱਲ. ਸੀਜ਼ਨ -5 ਦੇ ਦੌਰਾਨ ਨਿਕਿਤਾ ਦੀ ਮੁਲਾਕਾਤ ਮੁਰਲੀ ਵਿਜੇ ਨਾਲ ਹੋਈ। ਦੋਨਾਂ ਵਿਚਕਾਰ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋਇਆ। ਜੋ ਪਿਆਰ ਤੱਕ ਜਾ ਪੁੱਜਾ ਸੀ।

Related image
ਜਿਵੇਂ ਹੀ ਕਾਰਤਿਕ ਨੂੰ ਨਿਕਿਤਾ ਦੀ ਬੇਵਫਾਈ ਦਾ ਪਤਾ ਚੱਲਿਆ। ਉਨ੍ਹਾਂ ਨੇ ਨਿਕਿਤਾ ਨੂੰ ਤਲਾਕ ਦੇ ਦਿੱਤੇ, ਇਸ ਦੌਰਾਨ ਨਿਕਿਤਾ ਗਰਭਵਤੀ ਸੀ। ਕਾਰਤਿਕ ਤੋਂ ਤਲਾਕ ਦੇ ਬਾਅਦ ਨਿਕਿਤਾ ਨੇ ਮੁਰਲੀ ਨਾਲ ਵਿਆਹ ਕਰਵਾ ਲਿਆ ਸੀ। ਨਿਕਿਤਾ ਦੇ ਛੇਤੀ ਹੀ ਇੱਕ ਪੁੱਤਰ ਹੋਇਆ। ਕਾਰਤਿਕ ਨੇ ਕਦੇ ਵੀ ਆਪਣੇ ਪੁੱਤਰ 'ਤੇ ਆਪਣਾ ਅਧਿਕਾਰ ਜਮਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ 'ਛ ਸਾਲ 2013 ਕਾਰਤਿਕ ਦੀ ਲਾਇਫ 'ਚ ਕੌਮਾਂਤਰੀ ਸਕਵੈਸ਼ ਖਿਡਾਰਨ ਦੀਪਿਕਾ ਪੱਲੀਕਲ ਆਈ।

Image result for dinesh karthik and nikitaਦੀਪਿਕਾ ਨੇ ਕਾਰਤਿਕ ਨੂੰ ਇਸ ਮੁਸ਼ਕਲ ਦੌਰ 'ਚ ਕਾਫ਼ੀ ਇਮੋਸ਼ਨਲ ਸਪੋਰਟ ਦਿੱਤਾ। ਇਹੀ ਉਹ ਦੌਰ ਸੀ ਜਦੋਂ ਦੋਨਾਂ ਇੱਕ ਦੂਜੇ ਦੇ ਕਰੀਬ ਆਏ। ਦੋਨੋਂ ਨੇ ਛੇਤੀ ਹੀ ਕੁੜਮਾਈ ਕਰ ਲਈ। ਫਿਰ ਸਾਲ 2014 'ਚ ਇੱਕ ਇਵੇਂਟ 'ਚ ਦੱਸਿਆ ਦੀ 2015 ਤੱਕ ਅਸੀ ਵਿਆਹ ਕਰ ਸਕਦੇ ਹਾਂ।
ਦੱਸ ਦਈਏ ਕਿ ਦਿਨੇਸ਼ ਕਾਰਤਿਕ ਭਾਰਤ ਲਈ 23 ਟੈਸਟ ਅਤੇ 71 ਵਨਡੇ ਮੈਚ ਖੇਡ ਚੁੱਕੇ ਹਨ। ਉਹ ਆਈ.ਪੀ.ਐੱਲ. 'ਚ ਮੁੰਬਈ ਵੱਲੋਂ ਖੇਡਦੇ ਹਨ।


Related News