ਫਾਈਨਲ ਮੈਚ ਜਿੱਤਣ ਤੋਂ ਬਾਅਦ ਕਾਰਤਿਕ ਨੇ ਦਿੱਤਾ ਇਹ ਬਿਆਨ

Monday, Mar 19, 2018 - 01:17 AM (IST)

ਫਾਈਨਲ ਮੈਚ ਜਿੱਤਣ ਤੋਂ ਬਾਅਦ ਕਾਰਤਿਕ ਨੇ ਦਿੱਤਾ ਇਹ ਬਿਆਨ

ਨਵੀਂ ਦਿੱਲੀ— ਨਿਦਹਾਸ ਟਰਾਫੀ ਟੀ-20 ਮੁਕਾਬਲੇ 'ਚ ਭਾਰਤ ਦੀ ਜਿੱਤ ਦਾ ਸਿਹਰਾ ਵਿਕਟਕੀਪਰ ਦਿਨੇਸ਼ ਕਾਰਤਿਕ ਨੂੰ ਜਾਂਦਾ ਹੈ। ਕਾਰਤਿਕ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤ ਨੇ ਬੰਗਲਾਦੇਸ਼ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਕਾਰਤਿਕ ਨੇ 8 ਗੇਂਦਾਂ 'ਤੇ 29 ਦੌੜਾਂ ਬਣਾਈਆਂ। ਇਸ ਮੈਚ ਦੇ ਦੌਰਾਨ ਉਨ੍ਹਾਂ ਨੇ ਆਖਰੀ ਗੇਂਦ 'ਤੇ ਛੱਕਾ ਲਗਾ ਕੇ ਸਾਰੇ ਕ੍ਰਿਕਟ ਫੈਂਸ ਦਾ ਜਿੱਤ ਲਿਆ। ਮੈਚ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਮੈਂ ਪਹਿਲੇ ਹੀ ਸੋਚ ਲਿਆ ਸੀ ਕਿ ਮੈਂ ਮੈਦਾਨ 'ਤੇ ਜਾ ਕੇ ਹਿੱਟ ਲਾਵਾਂਗਾ।
ਕਾਰਤਿਕ ਨੇ ਕਿਹਾ ਕਿ ਸੱਚ 'ਚ ਮੈਂ ਆਪਣੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਾਂ। ਟੀਮ ਨੂੰ ਜਿੱਤ ਹਾਸਲ ਕਰਵਾਉਣ 'ਚ ਬਹੁਤ ਖੁਸ਼ੀ ਹੋ ਰਹੀ ਹੈ। ਅਸੀਂ ਪੂਰੇ ਟੂਰਨਾਮੈਂਟ ਦੇ ਦੌਰਾਨ ਵਧੀਆ ਪ੍ਰਦਰਸ਼ਨ ਕੀਤਾ ਹੈ। ਜੇਕਰ ਫਾਈਨਲ ਨਾ ਜਿੱਤਦੇ ਤਾਂ ਬਹੁਤ ਬੁਰਾ ਲੱਗਦਾ। ਬੱਲੇਬਾਜ਼ੀ ਕਰਨਾ ਅਸਾਨ ਨਹੀਂ ਸੀ। ਜਿਸ ਤਰ੍ਹਾਂ ਮੁਸਤਾਫਿਜੁਰ ਗੇਂਦਬਾਜ਼ੀ ਕਰ ਰਿਹਾ ਸੀ। ਇਸ ਲਈ ਮੈਂ ਤੈਅ ਕਰ ਲਿਆ ਸੀ ਕਿ ਮੈਦਾਨ 'ਤੇ ਜਾ ਕੇ ਧਮਾਕੇਦਾਰ ਹਿੱਟ ਲਾਵਾਂਗਾ। ਮੈਂ ਗੇਂਦ ਦੀ ਲਾਈਨ ਭਾਂਪਕਰ ਹਿੱਟ ਲਗਾ ਰਿਹਾ ਸੀ ਤੇ ਕਿਸਮਤ ਵਾਲਾ ਹਾਂ ਕਿ ਸਭ ਕੁਝ ਠੀਕ ਰਿਹਾ। ਭਾਰਤੀ ਟੀਮ 'ਚ ਸਥਾਨ ਮਿਲਣਾ ਬਹੁਤ ਮੁਸ਼ਕਲ ਹੁੰਦਾ ਹੈ ਪਰ ਇਕ ਵਾਰ ਮੌਕਾ ਮਿਲਣ 'ਤੇ ਸਾਨੂੰ ਇਸ ਨੂੰ ਬਰਕਰਾਰ ਰੱਖਣਾ ਹੁੰਦਾ ਹੈ। ਇਸ ਦਾ ਸਿਹਰਾ ਸਟਾਫ ਨੂੰ ਜਾਂਦਾ ਹੈ। ਜਿਨ੍ਹਾਂ ਨੇ ਹਰ ਸਮੇਂ ਮੇਰਾ ਸਮਰਥਨ ਕੀਤਾ।


PunjabKesari


Related News