ਕਰੀਨਾ ਨੇ ਪੁੱਛਿਆ- ਤੈਮੂਰ ਲਈ IPL ''ਚ ਜਗ੍ਹਾ ਹੈ, ਦਿੱਲੀ ਨੇ ਦਿੱਤਾ ਜਵਾਬ

Thursday, Oct 15, 2020 - 07:37 PM (IST)

ਕਰੀਨਾ ਨੇ ਪੁੱਛਿਆ- ਤੈਮੂਰ ਲਈ IPL ''ਚ ਜਗ੍ਹਾ ਹੈ, ਦਿੱਲੀ ਨੇ ਦਿੱਤਾ ਜਵਾਬ

ਸ਼ਾਰਜਾਹ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਸਭ ਤੋਂ ਸਫਲ ਟੀ-20 ਟੂਰਨਾਮੈਂਟ 'ਚੋਂ ਇਕ ਹੈ। ਇਸ ਬਾਰ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਟੂਰਨਾਮੈਂਟ ਯੂਨਾਈਟੇਡ ਅਰਬ ਅਮੀਰਾਤ 'ਚ ਖੇਡਿਆ ਜਾ ਰਿਹਾ ਹੈ। ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਹਾਲ ਹੀ 'ਚ ਆਪਣੇ ਬੇਟੇ ਤੈਮੂਰ ਅਲੀ ਖਾਨ ਦੀ ਇਕ ਫੋਟੋ ਸ਼ੇਅਰ ਕਰ ਆਈ. ਪੀ. ਐੱਲ. 'ਚ ਜਗ੍ਹਾ ਦੀ ਗੱਲ ਕੀਤੀ ਸੀ। ਇਸ 'ਤੇ ਹੁਣ ਆਈ. ਪੀ. ਐੱਲ. ਫ੍ਰੈਂਚਾਇਜ਼ੀ ਦਿੱਲੀ ਕੈਪੀਟਲਸ ਨੇ ਜਵਾਬ ਦਿੱਤਾ ਹੈ।

PunjabKesari
ਕਰੀਨਾ ਨੇ ਇੰਸਟਾਗ੍ਰਾਮ 'ਤੇ ਤੈਮੂਰ ਦੀ ਕ੍ਰਿਕਟ ਖੇਡਣ ਵਾਲੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ- ਆਈ. ਪੀ. ਐੱਲ. 'ਚ ਜਗ੍ਹਾ ਹੈ, ਮੈਂ ਵੀ ਖੇਡ ਸਕਦਾ ਹਾਂ। ਇਸ 'ਤੇ ਹੁਣ ਦਿੱਲੀ ਕੈਪੀਟਲਸ ਨੇ ਜਵਾਬ ਦਿੰਦੇ ਹੋਏ ਲਿਖਿਆ- ਅਸੀਂ ਉਸ ਨੂੰ ਆਪਣੇ ਨਾਲ ਖੇਡਦੇ ਹੋਏ ਦੇਖਣਾ ਪਸੰਦ ਕਰਾਂਗੇ। ਇਕ ਸੱਚਾ ਨਵਾਬ ਹਮੇਸ਼ਾ ਰਾਜਧਾਨੀ ਦਾ ਹੁੰਦਾ ਹੈ। 

PunjabKesari
ਜ਼ਿਕਰਯੋਗ ਹੈ ਕਿ ਦਿੱਲੀ ਕੈਪੀਟਲਸ ਆਈ. ਪੀ. ਐੱਲ. 2020 'ਚ ਸਭ ਤੋਂ ਮਜ਼ਬੂਤ ਟੀਮਾਂ 'ਚੋਂ ਹੈ। ਦਿੱਲੀ ਨੇ 8 'ਚੋਂ 6 ਮੈਚ ਜਿੱਤੇ ਹਨ ਅਤੇ 12 ਅੰਕਾਂ ਦੇ ਨਾਲ ਪੁਆਇੰਟ ਟੇਬਲ 'ਚ ਪਹਿਲੇ ਸਥਾਨ 'ਤੇ ਹੈ।


author

Gurdeep Singh

Content Editor

Related News