ਲਖਨਊ 15 ਸੋਨ ਤਮਗਿਆਂ ਦੇ ਨਾਲ ਓਵਰਆਲ ਚੈਂਪੀਅਨ
Tuesday, Apr 02, 2019 - 09:30 AM (IST)

ਲਖਨਊ— ਮੇਜ਼ਬਾਨ ਲਖਨਊ ਨੇ ਸੂਬਾਈ ਕੈਡੇਟ, ਜੂਨੀਅਰ, ਅੰਡਰ-21, ਸੀਨੀਅਰ ਬਾਲਕ ਅਤੇ ਬਾਲਿਕਾ ਕਰਾਟੇ ਪ੍ਰਤੀਯੋਗਿਤਾ 'ਚ ਸਭ ਤੋਂ ਜ਼ਿਆਦਾ 15 ਸੋਨ ਤਮਗੇ ਸਮੇਤ 37 ਤਮਗੇ ਜਿੱਤ ਕੇ ਟੀਮ ਚੈਂਪੀਅਨਸ਼ਿਪ 'ਚ ਕਬਜ਼ਾ ਕਰ ਲਿਆ। ਰਾਕ ਗਾਰਡਨ ਕਰਾਟੇ ਅਕੈਡਮੀ 'ਚ ਸੋਮਵਾਰ ਨੂੰ ਹੋਈ ਸੰਪੰਨ ਇਸ ਪ੍ਰਤੀਯੋਗਿਤਾ 'ਚ ਲਖਨਊ ਦੇ ਖਿਡਾਰੀਆਂ ਨੇ ਅੰਤਿਮ ਦਿਨ 9 ਸੋਨ ਤਮਗੇ ਆਪਣੀ ਝੋਲੀ 'ਚ ਪਾਏ। ਮੇਜ਼ਬਾਨ ਨੇ ਇਸ ਪ੍ਰਤੀਯੋਗਿਤਾ 'ਚ ਕੁਲ 15 ਸੋਨ, 13 ਚਾਂਦੀ ਅਤੇ 9 ਕਾਂਸੀ ਤਮਗੇ ਜਿੱਤੇ। ਗੌਤਮਬੁੱਧ ਨਗਰ ਦੀ ਟੀਮ ਅੰਤਿਮ ਦਿਨ 11 ਸੋਨ, 12 ਚਾਂਦੀ ਅਤੇ 12 ਕਾਂਸੀ ਤਮਗੇ ਨਾਲ ਦੂਜੇ ਸਥਾਨ 'ਤੇ ਰਹੀ। ਆਗਰਾ ਦੀ ਟੀਮ ਅੱਠ ਸੋਨ, ਇਕ ਚਾਂਦੀ ਅਤੇ ਅੱਠ ਕਾਂਸੀ ਤਮਗਿਆਂ ਦੇ ਨਾਲ ਤੀਜੇ ਸਥਾਨ 'ਤੇ ਰਹੀ।