ਜਸਪ੍ਰੀਤ ਬੁਮਰਾਹ ਨੂੰ ਲੈ ਕੇ ਬੋਲੇ ਕਪਿਲ ਦੇਵ, ਆਖ ਦਿੱਤੀ ਵੱਡੀ ਗੱਲ
Friday, Jun 28, 2024 - 01:13 PM (IST)
ਨਵੀਂ ਦਿੱਲੀ- ਭਾਰਤ ਦੇ ਪਹਿਲੇ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਨੇ ਕਿਹਾ ਕਿ ਜਦੋਂ ਉਹ ਗੇਂਦਬਾਜ਼ੀ ਕਰਦੇ ਸਨ ਉਦੋਂ ਤੋਂ ਤੁਲਨਾ ਕੀਤੀ ਜਾਵੇ ਤਾਂ ਜਸਪ੍ਰੀਤ ਬੁਮਰਾਹ ਉਸ ਨੇ 1000 ਗੁਣਾ ਬਿਹਤਰ ਗੇਂਦਬਾਜ਼ੀ ਹੈ। ਬੁਮਰਾਹ ਮੌਜੂਦਾ ਟੀ-20 ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ, ਉਨ੍ਹਾਂ ਨੇ ਹੁਣ ਤੱਕ 23 ਓਵਰਾਂ 'ਚ 11 ਵਿਕਟਾਂ ਲਈਆਂ ਹਨ।
ਕਪਿਲ ਨੇ ਕਿਹਾ ਕਿ ਬੁਮਰਾਹ ਮੇਰੇ ਤੋਂ 1000 ਗੁਣਾ ਬਿਹਤਰ ਗੇਂਦਬਾਜ਼ ਹਨ। ਇਹ ਨੌਜਵਾਨ ਸਾਡੇ ਨਾਲੋਂ ਬਹੁਤ ਚੰਗੇ ਹਨ। ਸਾਡੇ ਕੋਲ ਹੋਰ ਤਜਰਬਾ ਸੀ। ਉਹ ਬਿਹਤਰ ਹਨ। ਬੁਮਰਾਹ ਨੂੰ ਇਸ ਸਮੇਂ ਅੰਤਰਰਾਸ਼ਟਰੀ ਕ੍ਰਿਕਟ ਦਾ ਸਭ ਤੋਂ ਵਧੀਆ ਤੇਜ਼ ਗੇਂਦਬਾਜ਼ ਮੰਨਿਆ ਜਾਂਦਾ ਹੈ। ਭਾਰਤ ਲਈ 26 ਟੈਸਟ ਖੇਡ ਚੁੱਕੇ ਇਸ ਗੇਂਦਬਾਜ਼ ਨੇ 159 ਵਿਕਟਾਂ ਲਈਆਂ ਹਨ। ਉਨ੍ਹਾਂ ਨੇ 89 ਵਨਡੇ ਵਿੱਚ 149 ਵਿਕਟਾਂ ਅਤੇ 68 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 85 ਵਿਕਟਾਂ ਲਈਆਂ ਹਨ। ਕਪਿਲ ਨੇ 434 ਟੈਸਟ ਵਿਕਟਾਂ ਦੇ ਵਿਸ਼ਵ ਰਿਕਾਰਡ ਦੇ ਨਾਲ ਆਪਣੇ ਕਰੀਅਰ ਦੀ ਸਮਾਪਤੀ ਕੀਤੀ ਅਤੇ ਉਨ੍ਹਾਂ ਨੂੰ ਹੁਣ ਤੱਕ ਦੇ ਸਭ ਤੋਂ ਵਧੀਆ ਆਲਰਾਊਂਡਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ 253 ਵਨਡੇ ਵਿਕਟਾਂ ਵੀ ਲਈਆਂ ਹਨ।
ਭਾਰਤ ਨੂੰ 1983 ਵਿੱਚ ਪਹਿਲਾ ਵਿਸ਼ਵ ਕੱਪ ਖਿਤਾਬ ਦਿਵਾਉਣ ਵਾਲੇ 65 ਸਾਲਾਂ ਕਪਿਲ ਨੇ ਮੌਜੂਦਾ ਰਾਸ਼ਟਰੀ ਟੀਮ ਦੇ ਫਿਟਨੈੱਸ ਪੱਧਰ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਖਿਡਾਰੀ ਬਹੁਤ ਚੰਗੇ ਹਨ। ਸ਼ਾਨਦਾਰ ਹਨ। ਉਹ ਜ਼ਿਆਦਾ ਫਿੱਟ ਹਨ। ਉਹ ਬਹੁਤ ਮਿਹਨਤੀ ਹਨ। ਉਹ ਸ਼ਾਨਦਾਰ ਹਨ।
ਹਾਲਾਂਕਿ ਟੀਮ ਇੰਡੀਆ ਇਸ ਸਮੇਂ ਇੰਗਲੈਂਡ ਖਿਲਾਫ ਟੀ-20 ਵਿਸ਼ਵ ਕੱਪ 2024 ਦੇ ਸੈਮੀਫਾਈਨਲ ਮੈਚ ਦੀ ਤਿਆਰੀ ਕਰ ਰਹੀ ਹੈ। ਗੁਆਨਾ ਦੇ ਮੈਦਾਨੀ ਇਲਾਕਿਆਂ 'ਚ ਮੀਂਹ ਨੇ ਹਰ ਕਿਸੇ ਦੀ ਚਿੰਤਾ ਵਧਾਈ ਹੋਈ ਹੈ। ਹਾਲਾਂਕਿ ਟੀਮ ਇੰਡੀਆ ਨੂੰ ਇਹ ਵੀ ਫਾਇਦਾ ਹੋ ਸਕਦਾ ਹੈ ਕਿ ਜੇਕਰ ਮੈਚ ਨਹੀਂ ਹੁੰਦਾ ਹੈ ਤਾਂ ਉਹ ਆਪਣੇ ਗਰੁੱਪ 'ਚ ਪਹਿਲੇ ਨੰਬਰ 'ਤੇ ਰਹਿ ਕੇ ਆਪਣੇ ਆਪ ਹੀ ਫਾਈਨਲ ਲਈ ਕੁਆਲੀਫਾਈ ਕਰ ਲਵੇਗੀ। ਇਸ ਸਮੇਂ ਗੁਆਨਾ ਦੇ ਮੈਦਾਨ 'ਤੇ ਕ੍ਰਿਕਟ ਪ੍ਰਸ਼ੰਸਕ ਮੈਚ ਦਾ ਇੰਤਜ਼ਾਰ ਕਰ ਰਹੇ ਹਨ। ਦੋਵੇਂ ਟੀਮਾਂ ਵੀ ਇਸ ਲਈ ਤਿਆਰ ਹਨ।
ਸੰਭਾਵਿਤ ਪਲੇਇੰਗ 11
ਭਾਰਤ: ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ।
ਇੰਗਲੈਂਡ: ਫਿਲ ਸਾਲਟ, ਜੋਸ ਬਟਲਰ (ਕਪਤਾਨ ਅਤੇ ਵਿਕਟਕੀਪਰ), ਜੌਨੀ ਬੇਅਰਸਟੋ, ਹੈਰੀ ਬਰੂਕ, ਮੋਇਨ ਅਲੀ, ਲਿਆਮ ਲਿਵਿੰਗਸਟੋਨ, ਸੈਮ ਕੁਰਾਨ, ਕ੍ਰਿਸ ਜਾਰਡਨ, ਜੋਫਰਾ ਆਰਚਰ, ਰੀਸ ਟੋਪਲੇ, ਆਦਿਲ ਰਾਸ਼ਿਦ।