ਜਦੋਂ ਇਕ ਸੋਹਣੀ ਕੁਡ਼ੀ 'ਤੇ ਆਇਆ ਇਸ ਕ੍ਰਿਕਟਰ ਦਾ ਦਿਲ, ਟ੍ਰੇਨ 'ਚ ਹੀ ਕਰ 'ਤਾ ਸੀ ਪ੍ਰਪੋਜ਼

01/06/2020 11:54:39 AM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮਹਾਨ ਕ੍ਰਿਕਟਰ ਕਪਿਲ ਦੇਵ ਅੱਜ ਭਾਵ 6 ਦਸੰਬਰ 2020 ਨੂੰ ਆਪਣਾ 61ਵਾਂ ਜਨਮ ਦਿਨ ਮਨਾ ਰਹੇ ਸਨ। ਇਹ ਸ਼ਾਇਦ ਇਸ ਸ਼ਾਨਦਾਰ ਆਲਰਾਊਂਡਰ ਦਾ ਹੀ ਜਨੂੰਨ ਸੀ ਕਿ 1983 'ਚ ਭਾਰਤੀ ਟੀਮ ਪਹਿਲੀ ਵਾਰ ਵਰਲਡ ਚੈਂਪੀਅਨ ਬਣ ਸਕੀ ਸੀ। 1983 ਵਰਲਡ ਕੱਪ ਸੈਮੀਫਾਈਨਲ 'ਚ ਜ਼ਿੰਬਾਬਵੇ ਖਿਲਾਫ ਉਨ੍ਹਾਂ ਦੀ 175 ਦੌੜਾਂ ਦੀ ਅਜੇਤੂ ਪਾਰੀ ਨੂੰ ਸ਼ਾਇਦ ਹੀ ਕੋਈ ਭੁਲਿਆ ਹੋਵੇ। ਉਨ੍ਹਾਂ ਦੀ ਇਸ ਪਾਰੀ ਦੇ ਕਾਰਨ ਹੀ ਭਾਰਤ ਉਦੋਂ ਪਹਿਲੀ ਵਾਰ ਕ੍ਰਿਕਟ ਵਰਲਡ ਕੱਪ ਜਿੱਤਣ ਦੇ ਰਸਤੇ 'ਤੇ ਅੱਗੇ ਵਧ ਸਕਿਆ ਸੀ। ਕਪਿਲ ਦੇਵ ਦਾ ਕਰੀਅਰ ਜਿੰਨਾ ਰੋਮਾਂਚਕ ਹੈ ਉਨ੍ਹਾਂ ਦੀ ਪ੍ਰੇਮ ਕਹਾਣੀ ਵੀ ਓਨੀ ਹੀ ਦਿਲਚਸਪ ਹੈ।
PunjabKesari
ਦਰਅਸਲ ਹੋਇਆ ਇੰਝ ਕਿ ਟ੍ਰੇਨ 'ਚ ਸਫਰ ਕਰ ਰਹੀ ਇਕ ਖੂਬਸੂਰਤ ਕੁੜੀ 'ਤੇ ਕਪਿਲ ਦੇਵ ਦਾ ਦਿਲ ਆ ਗਿਆ। ਕਪਿਲ ਫੈਸਲਾ ਕਰ ਚੁੱਕੇ ਸਨ ਕਿ ਉਹ ਉਸ ਨੂੰ ਹੀ ਆਪਣੀ ਹਮਸਫਰ ਬਣਾਉਣਗੇ। ਬਸ ਭਾਲ ਸੀ ਕਿ ਢੁਕਵੇਂ ਮੌਕੇ ਦੀ ਅਤੇ ਮੌਕਾ ਮਿਲਿਆ ਵੀ। ਟ੍ਰੇਨ ਇਕ ਬੇਹੱਦ ਖੂਬਸੂਰਤ ਜਗ੍ਹਾ ਤੋਂ ਗੁਜ਼ਰਨ ਲੱਗੀ। ਆਸੇ-ਪਾਸੇ ਦਾ ਨਜ਼ਾਰਾ ਅਜਿਹਾ ਸੀ ਜੋ ਕਿ ਹਰ ਕਿਸੇ ਦਾ ਮਨ ਮੋਹ ਲਵੇ। ਕਪਿਲ ਨੂੰ ਲੱਗਾ ਕਿ ਇਸ ਤੋਂ ਚੰਗਾ ਮੌਕਾ ਸ਼ਾਇਦ ਹੀ ਮਿਲੇ। ਕਪਿਲ ਨੇ ਮੌਕੇ 'ਤੇ ਚੌਕਾ ਮਾਰਦੇ ਹੋਏ ਉਸ ਕੁੜੀ ਨੂੰ ਕਿਹਾ- ''ਕੀ ਤੁਸੀਂ ਇਸ ਜਗ੍ਹਾ ਦੀ ਤਸਵੀਰ ਲੈਣਾ ਚਾਹੋਗੀ ਜੋ ਅਸੀਂ ਆਪਣੇ ਬੱਚਿਆਂ ਨੂੰ ਦਿਖਾ ਸਕੀਏ।'' ਕੁੜੀ ਪਹਿਲਾਂ ਤਾਂ ਸ਼ਰਮਾਈ ਪਰ ਫਿਰ 'ਹਾਂ' ਕਰ ਦਿੱਤੀ ਅਤੇ ਸਾਲ 1980 'ਚ ਕਪਿਲ ਰੋਮੀ ਨਾਂ ਦੀ ਇਸ ਕੁੜੀ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ।


Tarsem Singh

Content Editor

Related News