ਏ. ਵੀ. ਟੀ. ਚੈਂਪੀਅਨਸ ਟੂਰ 'ਚ ਕਪਿਲ ਦੇਵ ਤੇ ਰਿਸ਼ੀ ਬਣੇ ਜੇਤੂ

Monday, Mar 18, 2019 - 10:54 PM (IST)

ਏ. ਵੀ. ਟੀ. ਚੈਂਪੀਅਨਸ ਟੂਰ 'ਚ ਕਪਿਲ ਦੇਵ ਤੇ ਰਿਸ਼ੀ ਬਣੇ ਜੇਤੂ

ਗੁਰੂਗ੍ਰਾਮ— ਵਿਸ਼ਵ ਕੱਪ ਜੇਤੂ ਕ੍ਰਿਕਟ ਕਪਤਾਨ ਕਪਿਲ ਦੇਵ ਤੇ ਏਸ਼ੀਆਈ ਖੇਡਾਂ ਦੇ ਸਾਬਕਾ ਸੋਨ ਤਮਗਾ ਜੇਤੂ ਗੋਲਫਰ ਰਿਸ਼ੀ ਨਾਰਾਇਣ ਪਹਿਲੇ ਏ. ਵੀ. ਟੀ. ਚੈਂਪੀਅਨਸ ਟੂਰ 'ਚ ਜੇਤੂ ਬਣ ਗਏ। ਕਲਾਸਿਕ ਗੋਲਫ ਐਂਡ ਕੰਟਰੀ ਕਲੱਬ 'ਚ 50 ਉਮਰ ਵਰਗ ਤੋਂ ਵੱਧ ਦੇ ਗੋਲਫਰਾਂ ਲਈ ਆਯੋਜਿਤ ਇਸ ਟੂਰਨਾਮੈਂਟ 'ਚ 9 ਸ਼ਹਿਰਾਂ ਤੋਂ ਲਗਭਗ 100 ਗੋਲਫਰ ਖੇਡਣ ਉਤਰੇ, ਜਿਨ੍ਹਾਂ ਵਿਚ ਸਾਬਕਾ ਕ੍ਰਿਕਟਰ ਕਪਿਲ ਦੇਵ, ਡਬਲ ਏਸ਼ੀਆਈ ਖੇਡ ਸੋਨ ਤਮਗਾ ਜੇਤੂ ਲਕਸ਼ਮਣ ਸਿੰਘ, ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਰਿਸ਼ੀ ਨਾਰਾਇਣ, ਅਰਜੁਨ ਐਵਾਰਡੀ ਅਮਿਤ ਲੂਥਰਾ ਤੇ ਕੁਮੈਂਟੇਟਰ ਚਾਰੂ ਸ਼ਰਮਾ ਸ਼ਾਮਲ ਸਨ।

PunjabKesari
ਟੂਰਨਾਮੈਂਟ 6 ਉਮਰ ਵਰਗਾਂ 50-54, 55-59, 60-64 ਤੇ 65 ਸਾਲ ਜਾਂ ਉਸ ਤੋਂ ਵੱਧ ਵਿਚ ਖੇਡਿਆ ਗਿਆ। ਕਪਿਲ ਨੇ 36 ਹੋਲ ਵਿਚ 146 ਦਾ ਕੁਲ ਸਕੋਰ ਕੀਤਾ, ਜਦਕਿ ਰਿਸ਼ੀ ਨਾਰਾਇਣ ਨੇ ਵੀ 146 ਦਾ ਸਕੋਰ ਕੀਤਾ। ਕਪਿਲ ਨੇ 74 ਤੇ 72 ਦੇ ਰਾਊਂਡ ਖੇਡੇ। ਰਿਸ਼ੀ ਨੇ 76 ਤੇ 70 ਦੇ ਰਾਊਂਡ ਖੇਡੇ। ਰਿਸ਼ੀ ਨੂੰ ਆਖਰੀ ਰਾਊਂਡ ਦੇ ਬਿਹਤਰ ਸਕੋਰ ਕਾਰਨ ਜੇਤੂ ਐਲਾਨ ਦਿੱਤਾ ਗਿਆ। ਕਪਿਲ 60-64 ਤੇ ਰਿਸ਼ੀ 55-59 ਵਰਗ ਵਿਚ ਜੇਤੂ ਬਣੇ।  ਕਲੱਬ ਟੀਮ ਵਰਗ 'ਚ ਡੀ. ਐੱਲ. ਐੱਫ. ਗੋਲਫ ਕਲੱਬ ਨੇ ਖਿਤਾਬ ਜਿੱਤਿਆ, ਜਿਨ੍ਹਾਂ ਵਿਚ ਰਿਸ਼ੀ, ਕੁਲਵਿੰਦਰ ਸਿੰਘ, ਪਦਮਜੀਤ ਸੰਧੂ ਤੇ ਅਰੁਣ ਖੁਰਾਣਾ ਸ਼ਾਮਲ ਸਨ। 


author

Gurdeep Singh

Content Editor

Related News