ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ ''ਚ ਸ਼ਾਮਲ ਨਹੀਂ ਹੋਣਗੇ ਕਪਿਲ ਦੇਵ

Wednesday, Aug 15, 2018 - 10:36 AM (IST)

ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ ''ਚ ਸ਼ਾਮਲ ਨਹੀਂ ਹੋਣਗੇ ਕਪਿਲ ਦੇਵ

ਨਵੀਂ ਦਿੱਲੀ— ਪਾਕਿਸਤਾਨ ਦੇ ਨਵੇ ਪ੍ਰਧਾਨਮੰਤਰੀ ਬਣਾ ਜਾ ਰਹੇ ਸਾਬਕਾ ਕ੍ਰਿਕਟਰ ਇਮਰਾਮ ਖਾਨ ਦੇ ਸਹੁੰ ਚੁੱਕ ਸਮਾਰੋਹ 'ਚ ਭਾਰਤੀ ਕ੍ਰਿਕਟਰ ਕਪਿਲ ਦੇਵ ਨੇ ਨਾ ਜਾਣ ਦਾ ਫੈਸਲਾ ਕੀਤਾ ਹੈ। ਖਬਰਾਂ ਮੁਤਾਬਕ ਕਪਿਲ ਦੇਵ ਦਾ ਕਹਿਣਾ ਹੈ ਕਿ ਉਹ ਕਿਸੇ ਨਿੱਜੀ ਵਜ੍ਹਾ ਕਰਕੇ ਇਸ ਮੌਕੇ 'ਤੇ ਪਾਕਿਸਤਾਨ ਨਹੀਂ ਜਾ ਰਹੇ ਹਨ। ਉਨ੍ਹਾਂ ਨੇ ਇਹ ਵੀ ਸਾਫ ਕੀਤਾ ਹੈ ਉਨ੍ਹਾਂ ਨੇ ਇਸ ਫੈਸਲੇ ਦੇ ਪਿੱਛੇ ਕੋਈ ਰਾਜਨੀਤਿਕ ਦਬਾਅ ਨਹੀਂ ਹੈ। ਦਰਅਸਲ ਇਮਰਾਨ ਖਾਨ ਨੇ 18 ਅਗਸਤ ਨੂੰ ਹੋਣ ਵਾਲੇ ਆਪਣੇ ਸਹੁੰ ਚੁੱਕ ਸਮਾਰੋਹ ਲਈ ਆਪਣੇ ਨਾਲ ਕ੍ਰਿਕਟ ਖੇਡ ਚੁੱਕੇ ਤਿੰਨ ਭਾਰਤੀ ਕ੍ਰਿਕਟਰਾਂ ਨੂੰ ਸੱਦਾ ਭੇਜਿਆ ਹੈ। ਕਪਿਲ ਦੇਵ ਦੇ ਇਲਾਵਾ ਸੁਨੀਲ ਗਾਵਸਕਰ ਅਤੇ ਨਵਜੋਤ ਸਿੰਘ ਸਿੰਧੂ ਨੂੰ ਵੀ ਇਸ ਮੌਕੇ ਲਈ ਇਨਵਾਇਟ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਗਾਵਸਕਰ ਨੇ ਵੀ ਸਾਫ ਕੀਤਾ ਸੀ ਕਿ ਉਹ ਪਾਕਿਸਤਾਨ ਨਹੀਂ ਜਾ ਰਹੇ ਹਨ। ਗਾਵਸਕਰ ਭਾਰਤ ਇੰਗਲੈਂਡ ਸੀਰੀਜ਼ 'ਚ ਕਮੇਂਟਰੀ ਲਈ ਇੰਗਲੈਂਡ ਪਹੁੰਚ ਗਏ ਗਨ ਜਿੱਥੇ ਤੀਜਾ ਟੈਸਟ 18 ਅਗਸਤ ਨੂੰ ਸ਼ੁਰੂ ਹੋਵੇਗਾ। ਗਾਵਸਕਰ ਨੇ ਇਮਰਾਮ ਖਾਨ ਨੂੰ ਫੋਨ 'ਤੇ ਗੱਲ ਕਰਕੇ ਇਸ ਵੱਡੇ ਮੌਕੇ ਲਈ ਵਧਾਈ ਦੇ ਕੇ ਆਪਣੇ ਨਾ ਜਾਣ ਦੀ ਜਾਣਕਾਰੀ ਦੇ ਦਿੱਤੀ ਹੈ। ਸਿੰਧੂ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਮਰਾਨ ਖਾਨ ਦੇ ਇਸ ਨਿਊਤਾ ਦਾ ਸਨਮਾਨ ਕਰਨ ਪਾਕਿਸਤਾਨ ਜਾਣਗੇ ਅਤੇ ਇਸਦੇ ਲਈ ਉਨ੍ਹਾਂ ਨੂੰ ਸਰਕਾਰ ਦੀ ਅਨੁਮਤੀ ਲੈਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। 


Related News