ਸਾਬਕਾ ਕ੍ਰਿਕਟਰ ਕਪਿਲ ਦੇਵ ਨੇ ਅਜੋਕੇ ਸਮੇਂ ਦੇ ਤੇਜ਼ ਗੇਂਦਬਾਜ਼ਾਂ ਜੰਮ ਕੇ ਕੀਤੀ ਸ਼ਲਾਘਾ

10/10/2019 5:57:43 PM

ਮੁੰਬਈ— ਮਹਾਨ ਕ੍ਰਿਕਟਰ ਕਪਿਲ ਦੇਵ ਨੇ ਮੌਜੂਦਾ ਤੇਜ਼ ਹਮਲਾਵਰਤਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪਿਛਲੇ ਚਾਰ-ਪੰਜ ਸਾਲ 'ਚ ਇਨ੍ਹਾਂ ਗੇਂਦਬਾਜ਼ਾਂ ਨੇ ਭਾਰਤੀ ਕ੍ਰਿਕਟ ਦੇ ਰੁਖ਼ ਨੂੰ ਬਦਲ ਦਿੱਤਾ। ਕਪਿਲ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਮੌਜੂਦਾ ਭਾਰਤੀ ਤੇਜ਼ ਹਮਲਾ ਸਰਵਸ੍ਰੇਸ਼ਠ ਹੈ ਤਾਂ ਕਪਿਲ ਨੇ ਕਿਹਾ, ''ਕੀ ਮੈਨੂੰ ਇਹ ਕਹਿਣ ਦੀ ਜ਼ਰੂਰਤ ਹੈ? ਵਿਸ਼ਵ ਕੱਪ ਜੇਤੂ ਸਾਬਕਾ ਕਪਤਾਨ ਨੇ ਕਿਹਾ, ''ਅਜਿਹੇ ਤੇਜ਼ ਗੇਂਦਬਾਜ਼ਾਂ ਦੀ ਹਮਲਾਵਰਤਾ ਅਸੀਂ ਨਹੀਂ ਦੇਖੀ ਸੀ, ਸੋਚਿਆ ਵੀ ਨਹੀਂ ਸੀ। ਮੌਜੂਦਾ ਭਾਰਤੀ ਤੇਜ਼ ਗੇਂਦਬਾਜ਼ਾਂ 'ਚ ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ, ਮੁਹੰਮਦ ਸ਼ੰਮੀ, ਇਸ਼ਾਂਤ ਸ਼ਰਮਾ, ਦੀਪਕ ਚਾਹਰ ਅਤੇ ਨਵਦੀਪ ਸੈਣੀ ਸ਼ਾਮਲ ਹਨ। ਫੈਕਚਰ ਕਾਰਨ ਬੁਮਰਾਹ ਦੱਖਣੀ ਅਫਰੀਕਾ ਦੇ ਖਿਲਾਫ ਮੌਜੂਦ ਟੈਸਟ ਸੀਰੀਜ਼ ਦੀ ਟੀਮ 'ਚ ਨਹੀਂ ਹੈ ਪਰ ਮੁਹੰਮਦ ਸ਼ੰਮੀ ਨੇ ਵਿਸ਼ਾਖਾਪਟਨਮ 'ਚ ਪਹਿਲੇ ਟੈਸਟ 'ਚ ਸ਼ਾਨਦਾਰ ਗੇਂਦਬਾਜ਼ੀ ਕਰਕੇ ਉਨ੍ਹਾਂ ਦੀ ਕਮੀ ਨੂੰ ਮਹਿਸੂਸ ਨਹੀਂ ਹੋਣ ਦਿੱਤਾ।
PunjabKesari
ਕਪਿਲ ਨੇ ਇੱਥੇ ਇਕ ਪ੍ਰੋਗਰਾਮ 'ਚ ਕਿਹਾ, ''ਇਸ ਨਾਲ ਕੁਝ ਫਰਕ ਨਹੀਂ ਪੈਂਦਾ (ਕਿ ਉਹ ਰੈਂਕਿੰਗ 'ਚ ਚੋਟੀ ਦੇ 10 'ਚ ਸ਼ਾਮਲ ਨਹੀਂ ਹਨ)। ਇਹ ਮਾਇਨੇ ਰਖਦਾ ਹੈ ਕਿ ਉਹ ਟੀਮ ਲਈ ਕਿੰਨੇ ਪ੍ਰਭਾਵਸ਼ਾਲੀ ਹਨ। ਉਨ੍ਹਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਦੇਖਣਾ ਚੰਗਾ ਲਗਦਾ ਹੈ।'' ਕਪਿਲ ਨੇ ਕਿਹਾ ਕਿ ਇਹ ਦੇਖ ਕੇ ਖ਼ੁਸ਼ੀ ਹੁੰਦੀ ਹੈ ਕਿ ਭਾਰਤ ਤੋਂ ਅਜਿਹੇ ਵਿਸ਼ਵ ਪੱਧਰੀ ਤੇਜ਼ ਗੇਂਦਬਾਜ਼ ਨਿਕਲ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਭਾਰਤੀ ਗੇਂਦਬਾਜ਼ਾਂ ਦੇ ਹੁਨਰ 'ਤੇ ਮਾਣ ਹੈ। ਉਹ ਚੰਗੀ ਗਿਣਤੀ 'ਚ ਆ ਰਹੇ ਹਨ।'' ਆਪਣੇ ਸਮੇਂ 'ਚ ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣੇ ਕਪਿਲ ਨੇ ਯੁਵਾ ਗੇਂਦਬਾਜ਼ਾਂ ਦੇ ਹੁਨਰ ਨੂੰ ਨਿਖਾਰਨ ਲਈ ਇੰਡੀਅਨ ਪ੍ਰੀਮੀਅਰ ਲੀਗ ਨੂੰ ਸਿਹਰਾ ਦਿੱਤਾ। ਉਨ੍ਹਾਂ ਕਿਹਾ ਕਿ ਤੇਜ਼ ਗੇਂਦਬਾਜ਼ੀ ਹਮਲਾਵਰਤਾ ਦਾ ਵਿਕਾਸ ਹੋਣ 'ਚ ਸਮਾਂ ਲਗਦਾ ਹੈ। ਹੁਣ ਜਿੰਨੀ ਕ੍ਰਿਕਟ ਖੇਡੀ ਜਾ ਰਹੀ ਹੈ ਉਸ ਨੂੰ ਦੇਖ ਕੇ ਚੰਗਾ ਲਗਦਾ ਹੈ।  


Tarsem Singh

Content Editor

Related News