ਵਿਸ਼ਵ ਕੱਪ ਜੇਤੂ ਭਾਰਤੀ ਕਪਤਾਨ ਕਪਿਲ ਦੇਵ ਨੂੰ ਮਿਲੀ ਹਸਪਤਾਲ ਤੋਂ ਛੁੱਟੀ

Sunday, Oct 25, 2020 - 03:52 PM (IST)

ਵਿਸ਼ਵ ਕੱਪ ਜੇਤੂ ਭਾਰਤੀ ਕਪਤਾਨ ਕਪਿਲ ਦੇਵ ਨੂੰ ਮਿਲੀ ਹਸਪਤਾਲ ਤੋਂ ਛੁੱਟੀ

ਨਵੀਂ ਦਿੱਲੀ (ਭਾਸ਼ਾ) : ਭਾਰਤ ਦੇ ਪਹਿਲੇ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਨੂੰ ਐਤਵਾਰ ਨੂੰ ਸ਼ਹਿਰ ਦੇ ਇਕ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਦਿਲ ਦਾ ਦੌਰਾ ਪੈਣ 'ਤੇ 2 ਦਿਨ ਪਹਿਲਾਂ ਉਨ੍ਹਾਂ ਦੀ ਐਂਜਿਓਪਲਾਸਟੀ ਹੋਈ ਸੀ।  ਇਸ 61 ਸਾਲਾ ਸਾਬਕਾ ਆਲਰਾਊਂਡਰ ਨੂੰ ਛਾਤੀ ਵਿਚ ਦਰਦ ਦੀ ਸ਼ਿਕਾਇਤ ਦੇ ਬਾਅਦ ਫੋਰਟਿਸ ਐਸਕੋਰਟਸ ਹਾਰਟ ਇੰਸਟੀਚਿਊਟ ਦੇ ਐਮਰਜੈਂਸੀ ਵਿਭਾਗ ਵਿਚ ਭਰਤੀ ਕਰਾਇਆ ਗਿਆ ਸੀ। ਹੁਣ ਉਹ ਤੰਦਰੁਸਤ ਹਨ।

ਇਹ ਵੀ ਪੜ੍ਹੋ: IPL 2020 : ਪੰਜਾਬ ਦੀ ਜਿੱਤ 'ਤੇ ਪ੍ਰੀਤੀ ਜਿੰਟਾ ਹੋਈ ਖ਼ੁਸ਼, ਕੀਤੀ Flying Kiss, ਵੇਖੋ ਵੀਡੀਓ

PunjabKesari

ਹਸਪਤਾਲ ਨੇ ਬਿਆਨ ਵਿਚ ਕਿਹਾ, 'ਕਪਿਲ ਦੇਵ ਨੂੰ ਅੱਜ ਦੁਪਹਿਰ ਬਾਅਦ ਛੁੱਟੀ ਦੇ ਦਿੱਤੀ ਗਈ। ਉਹ ਬਿਹਤਰ ਹਾਲਤ ਵਿਚ ਹਨ ਅਤੇ ਜਲਦ ਹੀ ਆਪਣੀ ਦੈਨਿਕ ਗਤੀਵਿਧੀ ਸ਼ੁਰੂ ਕਰ ਸਕਦੇ ਹੈ।' ਉਹ ਡਾ. ਅਤੁਲ ਮਾਥੁਰ ਤੋਂ ਲਗਾਤਾਰ ਸਲਾਹ ਲੈਂਦੇ ਰਹਿਣਗੇ। ਐਂਜਿਓਪਲਾਸਟੀ ਬਲੌਕਡ ਹੋਈਆਂ ਨਾੜੀਆਂ ਨੂੰ ਖੋਲ੍ਹਣ ਦੀ ਪ੍ਰਕਿਰਿਆ ਹੈ ਤਾਂ ਕਿ ਦਿਲ ਵਿਚ ਸਾਧਾਰਨ ਖ਼ੂਨ ਸੰਚਾਰ ਹੋ ਸਕੇ। ਹਸਪਤਾਲ ਵਿਚ ਭਰਤੀ ਹੋਣ ਦੇ ਬਾਅਦ ਕਪਿਲ ਦੀ ਸਥਿਤੀ ਦੀ ਜਾਂਚ ਕੀਤੀ ਗਈ ਅਤੇ ਹਸਪਤਾਲ ਦੇ ਦਿਲ ਰੋਗ ਵਿਭਾਗ ਦੇ ਨਿਰਦੇਸ਼ਕ ਡਾ. ਮਾਥੁਰ ਨੇ ਉਨ੍ਹਾਂ ਦੀ ਐਮਰਜੈਂਸੀ ਕੋਰੋਨਰੀ ਐਂਜਿਓਪਲਾਸਟੀ ਕੀਤੀ। ਕਪਿਲ ਦੇਵ ਦੇ ਸਾਥੀ ਚੇਤਨ ਸ਼ਰਮਾ ਨੇ ਕਪਿਲ ਅਤੇ ਡਾ. ਮਾਥੁਰ ਦੀ ਤਸਵੀਰ ਨਾਲ ਟਵੀਟ ਕੀਤਾ, 'ਡਾ. ਅਤੁਲ ਮਾਥੁਰ ਨੇ ਕਪਿਲ ਪਾਜੀ ਦੀ ਐਂਜਿਓਪਲਾਸਟੀ ਕੀਤੀ। ਉਹ ਹੁਣ ਤੰਦਰੁਸਤ ਹਨ ਅਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਹ ਤਸਵੀਰ ਹਸਪਤਾਲ ਤੋਂ ਛੁੱਟੀ ਮਿਲਣ ਦੇ ਸਮੇਂ ਦੀ ਹੈ।'

ਇਹ ਵੀ ਪੜ੍ਹੋ: IPL ਖੇਡ ਰਹੇ ਕ੍ਰਿਕਟਰ ਮਨਦੀਪ ਸਿੰਘ ਦੇ ਪਿਤਾ ਦਾ ਹੋਇਆ ਦਿਹਾਂਤ, ਕਿੰਗਜ਼ ਇਲੈਵਨ ਪੰਜਾਬ ਨੇ ਇੰਝ ਦਿੱਤੀ ਸ਼ਰਧਾਂਜਲੀ

ਸੋਸ਼ਲ ਮੀਡੀਆ 'ਤੇ ਕਾਫ਼ੀ ਲੋਕਾਂ ਨੇ 1983 ਵਿਸ਼ਵ ਜੇਤੂ ਮਹਾਨ ਆਲਰਾਊਂਡਰ ਦੇ ਜਲਦ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਸੀ। ਇਨ੍ਹਾਂ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਸਚਿਨ ਤੇਂਦੁਲਕਰ ਸਮੇਤ ਹੋਰ ਖਿਡਾਰੀ ਸ਼ਾਮਲ ਸਨ। ਭਾਰਤ ਦੇ ਮਹਾਨ ਕ੍ਰਿਕਟਰਾਂ ਵਿਚੋਂ ਇਕ ਕਪਿਲ ਨੇ 131 ਟੈਸਟ ਅਤੇ 225 ਵਨਡੇ ਖੇਡੇ ਹਨ। ਉਹ ਕ੍ਰਿਕਟ ਦੇ ਇਤਿਹਾਸ ਵਿਚ ਇੱਕ ਮਾਤਰ ਖਿਡਾਰੀ ਹਨ, ਜਿਨ੍ਹਾਂ ਨੇ 400 ਤੋਂ ਜ਼ਿਆਦਾ (434) ਵਿਕਟਾਂ ਆਪਣੇ ਨਾਮ ਕਰਕੇ ਟੈਸਟ ਮੈਚਾਂ ਵਿਚ 5000 ਤੋਂ ਜ਼ਿਆਦਾ ਦੌੜਾਂ ਜੁਟਾਈਆਂ ਹਨ। ਉਹ 1999 ਅਤੇ 2000 ਦਰਮਿਆਨ ਭਾਰਤ ਦੇ ਰਾਸ਼ਟਰੀ ਕੋਚ ਵੀ ਰਹਿ ਚੁੱਕੇ ਹਨ। ਕਪਿਲ ਨੂੰ 2010 ਵਿਚ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਦੇ ਹਾਲ ਆਫ ਫੇਮ ਵਿਚ ਸ਼ਾਮਲ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਕੋਹਲੀ ਦੇ ਸਾਥੀ ਖਿਡਾਰੀ ਤਨਮਯ ਸ਼੍ਰੀਵਾਸਤਵ ਨੇ ਲਿਆ ਕ੍ਰਿਕਟ ਤੋਂ ਸੰਨਿਆਸ


author

cherry

Content Editor

Related News