ਫਿੱਟ ਅਤੇ ਤੰਦਰੁਸਤ ਕਪਿਲ ਦੇਵ ਨੇ ਗੋਲਫ ਕੋਰਸ ''ਚ ਵਾਪਸੀ ''ਤੇ ਜਤਾਈ ਖੁਸ਼ੀ

11/12/2020 4:32:34 PM

ਨਵੀਂ ਦਿੱਲੀ (ਭਾਸ਼ਾ) : ਭਾਰਤੀ ਕ੍ਰਿਕਟ ਟੀਮ ਦੇ ਵਿਸ਼ਵ ਕੱਪ ਜੇਤੂ ਸਾਬਕਾ ਕਪਤਾਨ ਕਪਿਲ ਦੇਵ ਨੇ ਐਂਜਿਓਪਲਾਸਟੀ ਕਰਾਉਣ ਤੋਂ 2 ਹਫ਼ਤੇ ਬਾਅਦ ਗੋਲਫ ਦੇ ਮੈਦਾਨ ਵਿਚ ਵਾਪਸੀ 'ਤੇ ਖੁਸ਼ੀ ਜਤਾਈ। ਕ੍ਰਿਕਟ ਨੂੰ ਅਲਵਿਦਾ ਕਹਿਣ ਦੇ ਬਾਅਦ ਤੋਂ ਕਪਿਲ ਸ਼ੌਂਕੀਆ ਤੌਰ 'ਤੇ ਗੋਲਫ ਖੇਡਦੇ ਹਨ। ਇਸ 61 ਸਾਲਾ ਸਾਬਕਾ ਦਿੱਗਜ ਹਰਫ਼ਨਮੌਲਾ ਨੇ ਕਿਹਾ ਸੀ ਕਿ ਡਾਕਟਰਾਂ ਤੋਂ ਮਨਜ਼ੂਰੀ ਮਿਲਣ ਦੇ ਬਾਅਦ ਉਹ ਜਲਦ ਹੀ ਗੋਲਫ ਖੇਡਣਾ ਚਾਹੁੰਣਗੇ ਅਤੇ ਵੀਰਵਾਰ ਨੂੰ ਉਨ੍ਹਾਂ ਨੂੰ ਦਿੱਲੀ ਗੋਲਫ ਕਲੱਬ ਵਿਚ ਖੇਡਦੇ ਹੋਏ ਵੇਖਿਆ ਗਿਆ।

 


ਕਪਿਲ ਨੇ ਟਵਿਟਰ 'ਤੇ ਜਾਰੀ ਵੀਡੀਓ ਸੰਦੇਸ਼ ਵਿਚ ਕਿਹਾ, 'ਗੋਲਫ ਕੋਰਸ ਜਾਂ ਕ੍ਰਿਕਟ ਮੈਦਾਨ 'ਤੇ ਵਾਪਸੀ ਕਰਣਾ ਕਿੰਨਾ ਮਜ਼ੇਦਾਰ ਹੁੰਦਾ ਹੈ, ਤੁਸੀਂ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ ਹੋ। ਗੋਲਫ ਕੋਰਸ ਵਿਚ ਵਾਪਸ ਆਉਣਾ, ਦੋਸਤਾਂ ਨਾਲ ਮਸਤੀ ਕਰਣਾ ਅਤੇ ਖੇਡਣਾ ਬਹੁਤ ਖ਼ੂਬਸੂਰਤ ਹੈ। ਬੱਸ ਇਹੀ ਜੀਵਨ ਹੈ।' ਕਪਿਲ 1994 ਵਿਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਦੇ ਬਾਅਦ ਤੋਂ ਸ਼ੌਂਕੀਆ ਤੌਰ 'ਤੇ ਗੋਲਫ ਖੇਡਦੇ ਹਨ ਅਤੇ ਉਨ੍ਹਾਂ ਨੇ ਕਈ ਐਮੇਚਿਯੋਰ ਟੂਰਨਾਮੈਂਟਾਂ ਵਿਚ ਭਾਗ ਵੀ ਲਿਆ ਹੈ। ਪਿਛਲੇ ਮਹੀਨੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਦੇ ਬਾਅਦ ਉਨ੍ਹਾਂ ਦੀ ਐਮਰਜੈਂਸੀ ਐਂਜਿਓਪਲਾਸਟੀ ਕੀਤੀ ਗਈ ਸੀ। ਉਹ 2 ਦਿਨ ਪਹਿਲਾਂ ਹਸਪਤਾਲ ਤੋਂ ਘਰ ਆਏ ਹਨ ਅਤੇ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਆਪਣੀ ਸਿਹਤ ਦੀ ਹਾਲਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟੈਲੀਵਿਜਨ ਚੈਨਲ 'ਤੇ ਵਿਸ਼ਲੇਸ਼ਕ ਦੇ ਰੂਪ ਵਿਚ ਆਪਣਾ ਕੰਮ ਵੀ ਸ਼ੁਰੂ ਕਰ ਦਿੱਤਾ।  

 


cherry

Content Editor

Related News