ਮੈਚ ਤੋਂ ਪਹਿਲਾਂ ਹੈਦਰਾਬਾਦ ਨੂੰ ਵੱਡਾ ਝਟਕਾ, ਸਟਾਰ ਖਿਡਾਰੀ ਟੀਮ ਤੋਂ ਹੋਇਆ ਬਾਹਰ
Tuesday, Apr 23, 2019 - 04:35 PM (IST)

ਸਪੋਰਟਸ ਡੈਸਕ— ਐੱਮ.ਏ. ਚਿਦਾਂਬਰਮ ਸਟੇਡੀਅਮ 'ਚ ਚੇਨਈ ਸੁਪਰਕਿੰਗਜ਼ ਅਤੇ ਸਨ ਰਾਈਜ਼ਰਜ਼ ਹੈਦਰਾਬਾਦ ਵਿਚਾਲੇ ਅੱਜ ਆਈ.ਪੀ.ਐੱਲ. ਦਾ 41ਵਾਂ ਮੈਚ ਖੇਡਿਆ ਜਾਵੇਗਾ। ਦੋਹਾਂ ਹੀ ਟੀਮਾਂ ਲਈ ਇਹ ਮੈਚ ਜਿੱਤਣਾ ਕਾਫੀ ਜ਼ਰੂਰੀ ਹੈ। ਪਰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੈਦਰਾਬਾਦ ਟੀਮ ਦੇ ਕਪਤਾਨ ਆਪਣੇ ਦੇਸ਼ ਪਰਤ ਗਏ ਹਨ।
ਦਰਅਸਲ, ਆਪਣੀ ਦਾਦੀ ਦੇ ਦਿਹਾਂਤ ਦੇ ਚਲਦੇ ਕੇਨ ਵਿਲੀਅਮਸਨ ਆਪਣੇ ਘਰ ਪਰਤ ਗਏ ਹਨ। ਅਜਿਹੇ 'ਚ ਟੀਮ ਦੀ ਵਾਗਡੋਰ ਭੁਵਨੇਸ਼ਵਰ ਨੂੰ ਮਿਲ ਸਕਦੀ ਹੈ। ਇਸ ਤੋਂ ਪਹਿਲਾਂ ਵੀ ਕੇਨ ਦੇ ਸੱਟ ਦੇ ਚਲਦੇ ਸ਼ੁਰੂ ਦੇ 5 ਮੈਚਾਂ 'ਚ ਭੁਵਨੇਸ਼ਵਰ ਨੇ ਹੀ ਕਪਤਾਨੀ ਕੀਤੀ ਸੀ। ਕੇਨ ਦੀ ਜਗ੍ਹਾ ਹੁਣ ਮੁਹੰਮਦ ਨਬੀ ਜਾਂ ਸ਼ਾਕਿਬ ਅਲ ਹਸਨ ਨੂੰ ਟੀਮ 'ਚ ਜਗ੍ਹਾ ਮਿਲ ਸਕਦੀ ਹੈ। ਹੈਦਰਾਬਾਦ ਦੀ ਟੀਮ ਸਕੋਰ ਬੋਰਡ 'ਤੇ ਚੌਥੇ ਸਥਾਨ 'ਤੇ ਹੈ।