ਕੇਨ ਵਿਲੀਅਮਸਨ ਨੇ ਇਸ ਬੱਲੇਬਾਜ਼ ਨੂੰ ਦੱਸਿਆ ਮੌਜੂਦਾ ਸਮੇੰ ਦਾ ਸਰਵਸ੍ਰੇਸ਼ਠ ਕ੍ਰਿਕਟਰ

04/27/2020 3:42:19 PM

ਨਵੀਂ ਦਿੱਲੀ : ਵਿਸ਼ਵ ਵਿਚ ਇਸ ਸਮੇਂ ਦੇ ਸਰਵਸ੍ਰੇਸ਼ਠ ਬੱਲੇਬਾਜ਼ ਦੀ ਚਰਚਾ ਚੱਲ ਰਹੀ ਹੈ, ਜਿਸ ਵਿਚ ਕਈ ਖਿਡਾਰੀਆਂ ਦਾ ਨਾਂ ਅੱਗੇ ਆ ਜਾਂਦਾ ਹੈ। ਕੁਝ ਖਿਡਾਰੀਆਂ ਨੇ ਦੌੜ ਵਿਚ ਖੁਦ ਨੂੰ ਆਪਣੇ ਪ੍ਰਦਰਸ਼ਨ ਨਾਲ ਸਾਬਤ ਕਰ ਦਿੱਤਾ ਹੈ। ਹੁਣ ਇਸ ਦੌੜ ਵਿਚ ਸ਼ਾਮਲ ਕੀਤੇ ਗਏ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਆਪਣੇ ਮੌਜੂਦਾ ਸਰਵਸ੍ਰੇਸ਼ਠ ਬੱਲੇਬਾਜ਼ ਦਾਨਾਂ ਦੱਸਿਆ ਅਤੇ ਉਸ ਦੀ ਸ਼ਲਾਘਾ ਵੀ ਕੀਤੀ ਹੈ। 

ਵਿਲੀਅਮਸਨ ਨੇ ਦੱਸਿਆ ਸਰਵਸ੍ਰੇਸ਼ਠ ਬੱਲੇਬਾਜ਼ ਦਾ ਨਾਂ
ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਬੱਲੇਬਾਜ਼ ਦੇ ਤੌਰ 'ਤੇ ਬਹੁਤ ਅੱਗੇ ਨਜ਼ਰ ਆਉਂਦੇ ਹਨ। ਉਸ ਨੇ ਹਰ ਫਾਰਮੈਟ ਵਿਚ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਡੇਵਿਡ ਵਾਰਨਰ ਨੇ ਲਾਈਵ ਚੈਟ ਦੌਰਾਨ ਵਿਲੀਅਮਸਨ ਤੋਂ ਪੁੱਛਿਆ ਕਿ ਮੌਜੂਦਾ ਸਮੇਂ ਦੁਨੀਆ ਦਾ ਸਰਵਸ੍ਰੇਸ਼ਠ ਬੱਲੇਬਾਜ਼ ਕੌਣ ਹੈ। ਇਸ ਤੇਂ ਵਿਲੀਅਮਸਨ ਨੇ ਜਵਾਬ ਦਿੱਤਾ, ''ਕਿਸੇ ਇਕ ਦਾ ਨਾਂ ਲੈਣਾ ਬਹੁਤ ਮੁਸ਼ਕਿਲ ਹੈ। ਏ. ਬੀ. ਵਰਗੇ ਖਿਡਾਰੀ ਵੀ ਹਨ ਇਸ ਵਿਚ। ਮੈਂ ਜਾਣਦਾ ਹਾਂ ਕਿ ਉਹ ਹੁਣ ਫ੍ਰੈਂਚਾਈਜ਼ੀ ਕ੍ਰਿਕਟ ਨਹੀਂ ਖੇਡਦੇ ਹਨ ਪਰ ਜਦੋਂ ਗਿਫਟਡ ਖਿਡਾਰੀਆਂ ਦੀ ਗੱਲ ਕਰੀਏ ਤਾਂ ਉੱਥੇ ਇਕ ਵਿਅਕਤੀ ਨਜ਼ਰ ਆਉਂਦਾ ਹੈ। ਉਹ ਇਕ ਚੋਟੀ ਦਾ ਵਿਅਕਤੀ ਵੀ ਹੈ। ਉਹ ਮੌਜੂਦਾ ਸਮੇਂ ਦੇ ਖਾਸ ਖਿਡਾਰੀਆਂ ਵਿਚੋਂ ਇਕ ਹੈ। ਜਿਨ੍ਹਾਂ ਦੇ ਕੋਲ ਬਹੁਤ ਹੁਨਰ ਹੈ। 

ਵਿਰਾਟ ਦੇ ਬਾਰੇ ਵਿਲੀਅਮਸ ਨੇ ਕਿਹਾ...
ਕ੍ਰਿਕਟ ਦੇ ਹਰ ਫਾਰਮੈਟ ਵਿਚ ਖੁਦ ਨੂੰ ਸਾਬਤ ਕਰਨ ਦੀ ਭੁੱਖ ਵਿਰਾਟ ਕੋਹਲੀ ਵਿਚ ਨਜ਼ਰ ਆਉਂਦੀ ਹੈ। ਉਸ ਦੇ ਖਿਲਾਫ ਖੇਡਣਾ ਅਤੇ ਉਸ ਨੂੰ ਦੇਖਣਾ ਇਕ ਮਜ਼ੇਦਾਰ ਤਜ਼ਰਬਾ ਹੈ। ਤੁਸੀਂ ਉਸ ਤੋਂ ਸਿੱਖ ਵੀ ਸਕਦੇ ਹੋ। ਉਸ ਨੇ ਖੁਦ ਨੂੰ ਬਹੁਤ ਵੱਡੇ ਪੱਧਰ 'ਤੇ ਪਹੁੰਚਾ ਦਿੱਤਾ ਹੈ।

ਦੱਸ ਦਈਏ ਕਿ ਖਿਡਾਰੀਆਂ ਵਿਚਾਲੇ ਰਿਸ਼ਤੇ ਬਹੁਤ ਹੀ ਚੰਗੇ ਹਨ। ਹਾਲ ਹੀ 'ਚ ਜਦੋਂ ਭਾਰਤੀ ਟੀਮ ਨਿਊਜ਼ੀਲੈਂਡ ਦੇ ਦੌਰੇ 'ਤੇ ਸੀ। ਉਸ ਸਮੇਂ ਇਕ ਮੈਚ ਦੌਰਾਨ ਦੋਵੇਂ ਖਿਡਾਰੀ ਜਦੋਂ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਸੀ। ਦੋਵੇਂ ਬਾਊਂਡਰੀ ਲਾਈਨ 'ਤੇ ਬੈਠ ਕੇ ਆਪਸ 'ਚ ਚਰਚਾ ਕਰਦੇ ਹੋਏ ਨਜ਼ਰ ਆ ਰਹੇ ਸੀ। ਜਿਸ ਦੀ ਬਹੁਤ ਜ਼ਿਆਦਾ ਸ਼ਲਾਘਾ ਵੀ ਹੋਈ ਸੀ।


Ranjit

Content Editor

Related News