ਕੌਮਾਂਤਰੀ ਕ੍ਰਿਕਟ ''ਚ ਹਰੇਕ ਟੀਮ ਮਜ਼ਬੂਤ : ਵਿਲੀਅਮਸਨ

Wednesday, Feb 27, 2019 - 04:25 PM (IST)

ਕੌਮਾਂਤਰੀ ਕ੍ਰਿਕਟ ''ਚ ਹਰੇਕ ਟੀਮ ਮਜ਼ਬੂਤ : ਵਿਲੀਅਮਸਨ

ਹੇਮਿਲਟਨ— ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦਾ ਮੰਨਣਾ ਹੈ ਕਿ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਦੀ ਜਾਰੀ ਤਾਜ਼ਾ ਟੈਸਟ ਰੈਂਕਿੰਗ 'ਚ ਉਨ੍ਹਾਂ ਦੀ ਟੀਮ ਭਾਵੇਂ ਹੀ ਦੂਜੇ ਪਾਇਦਾਨ 'ਤੇ ਆ ਗਈ ਹੈ ਪਰ ਕਿਸੇ ਵੀ ਟੀਮ ਨੂੰ ਕਮਜ਼ੋਰ ਸਮਝਣਾ ਵੱਡੀ ਲਾਪਰਵਾਹੀ ਹੋਵੇਗੀ। ਕੀਵੀ ਕਪਤਾਨ ਨੇ ਬੰਗਲਾਦੇਸ਼ ਦੇ ਖਿਲਾਫ ਵੀਰਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਇਹ ਗੱਲ ਕਹੀ। ਬੰਗਲਾਦੇਸ਼ ਨੇ ਅਜੇ ਤੱਕ ਕੀਵੀ ਜ਼ਮੀਨ 'ਤੇ ਕੋਈ ਵੀ ਟੈਸਟ ਮੈਚ ਨਹੀਂ ਜਿੱਤਿਆ ਹੈ। 
PunjabKesari
ਬੰਗਲਾਦੇਸ਼ ਦੇ ਖਿਲਾਫ ਪਹਿਲੇ ਟੈਸਟ ਮੈਚ ਦੀ ਪੂਰਬਲੀ ਸ਼ਾਮ 'ਤੇ ਵਿਲੀਅਮਸਨ ਨੇ ਕਿਹਾ, ''ਕੌਮਾਂਤਰੀ ਕ੍ਰਿਕਟ 'ਚ ਹਰੇਕ ਟੀਮ ਇਕ ਖਤਰਾ ਹੈ ਅਤੇ ਉਸ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ ਹੈ।'' ਕੀਵੀ ਕਪਤਾਨ ਨੇ ਕਿਹਾ, ਹਾਲ ਦੀ ਸਮੇਂ 'ਚ ਮਜ਼ਬੂਤ ਟੀਮਾਂ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਟੀਮਾਂ ਬਹੁਤ ਪ੍ਰਤਿਭਾਸ਼ਾਲੀ ਹਨ। ਅਸੀਂ ਦੇਖਿਆ ਕਿ ਸ਼੍ਰੀਲੰਕਾ ਨੇ ਦੱਖਣੀ ਅਫਰੀਕਾ ਨੂੰ ਹਰਾਇਆ। ਜੋ ਕਿ ਇਕ ਬਹੁਤ ਸ਼ਨਦਾਰ ਕੋਸ਼ਿਸ ਸੀ। ਦੱਖਣੀ ਅਫਰੀਕਾ ਜਿਹੀ ਟੀਮ ਨੂੰ ਕਿਤੇ ਵੀ ਹਰਾਉਣਾ ਕਾਫੀ ਮੁਸ਼ਕਲ ਹੁੰਦਾ ਹੈ। ਇਹ ਦਰਸਾਉਂਦਾ ਹੈ ਕਿ ਕੋਈ ਵੀ ਟੀਮ ਕਿਸੇ ਵੀ ਟੀਮ ਨੂੰ ਹਰਾ ਸਕਦੀ ਹੈ।''


author

Tarsem Singh

Content Editor

Related News