ਇਸ ਆਸਟਰੇਲੀਆਈ ਗੇਂਦਬਾਜ਼ ’ਚ ਦਿਸੇ ਕੋਰੋਨਾ ਵਾਇਰਸ ਦੇ ਲੱਛਣ, ਟੀਮ ’ਚੋਂ ਕੀਤਾ ਗਿਆ ਵੱਖ

Friday, Mar 13, 2020 - 03:28 PM (IST)

ਇਸ ਆਸਟਰੇਲੀਆਈ ਗੇਂਦਬਾਜ਼ ’ਚ ਦਿਸੇ ਕੋਰੋਨਾ ਵਾਇਰਸ ਦੇ ਲੱਛਣ, ਟੀਮ ’ਚੋਂ ਕੀਤਾ ਗਿਆ ਵੱਖ

ਸਿਡਨੀ— ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਕੇਨ ਰਿਚਰਡਸਨ ਦੇ ਖ਼ਤਰਨਾਕ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦੇ ਖਦਸ਼ੇ ਦੇ ਕਾਰਨ ਟੀਮ ’ਚੋਂ ਵੱਖ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਜਾਂਚ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਕੋਰੋਨਾ ਦੇ ਖਤਰੇ ਦੇ ਚਲਦੇ ਰਿਚਰਡਸਨ ਨਿਊਜ਼ੀਲੈਂਡ ਦੇ ਖਿਲਾਫ ਹੋਣ ਵਾਲੇ ਪਹਿਲੇ ਵਨ-ਡੇ ’ਚ ਨਹੀਂ ਖੇਡ ਸਕਣਗੇ।

ਆਸਟਰੇਲੀਆਈ ਕ੍ਰਿਕਟ ਦੇ ਇਕ ਬੁਲਾਰੇ ਨੇ ਕਿਹਾ, ‘‘ਸਾਡਾ ਮੈਡੀਕਲ ਸਟਾਫ ਰਿਚਰਡਸਨ ਦੇ ਗਲੇ ’ਚ ਇਨਫੈਕਸ਼ਨ ਦਾ ਇਲਾਜ਼ ਕਰ ਰਿਹਾ ਹੈ ਪਰ ਆਸਟਰੇਲੀਆਈ ਸਰਕਾਰ ਦੀਆਂ ਹਿਦਾਇਤਾਂ ਦੇ ਮੁਤਾਬਕ ਰਿਚਰਡਸਨ ਨੂੰ ਟੀਮ ਦੇ ਹੋਰ ਖਿਡਾਰੀਆਂ ਤੋਂ ਦੂਰ ਰੱਖਣਾ ਹੋਵੇਗਾ। ਰਿਚਰਡਸਨ ਪਿਛਲੇ 14 ਦਿਨ ਦੇ ਦੌਰਾਨ ਵਿਦੇਸ਼ ਯਾਤਰਾ ’ਤੇ ਵੀ ਗਏ ਸਨ।’’ ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਆਉਣ ਦੇ ਬਾਅਦ ਹੀ ਕੋਈ ਫੈਸਲਾ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਜਾਣ ਵਾਲੀ ਵਨ-ਡੇ ਸੀਰੀਜ਼ ਦੇ ਤਿੰਨੇ ਮੈਚ ਬੰਦ ਸਟੇਡੀਅਮ ’ਚ ਖੇਡੇੇ ਜਾਣਗੇ ਜਿਸ ’ਚ ਦਰਸ਼ਕਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਰਿਚਰਡਸਨ ਦੀ ਜਗ੍ਹਾ ਫਿਲਹਾਲ ਸੀਨ ਐਬਾਟ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਰਿਚਰਡਸਨ ਨੇ ਵੀਰਵਾਰ ਨੂੰ ਗਲੇ ’ਚ ਹਲਕੇ ਦਰਦ ਦੀ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਖ਼ੂਨ ਦੇ ਨਮੂਨੇ ਨੂੁੰ ਜਾਂਚ ਲਈ ਭੇਜਿਆ ਗਿਆ ਸੀ ਅਤੇ ਜਾਂਚ ਰਿਪੋਰਟ ਆਉਣ ਤਕ ਉਨ੍ਹਾਂ ਨੂੰ ਸਭ ਤੋਂ ਵੱਖ ਰਖਿਆ ਗਿਆ ਹੈ। 


author

Tarsem Singh

Content Editor

Related News