ਕਬੱਡੀ ਟੂਰਨਾਮੈਂਟ ਚਾਲੂ ਕਰਾਉਣ ਲਈ ਖਿਡਾਰੀਆਂ ਨੇ DC ਬਰਨਾਲਾ ਨੂੰ ਸੌਂਪਿਆ ਮੰਗ ਪੱਤਰ
Tuesday, Sep 08, 2020 - 05:29 PM (IST)
ਬਰਨਾਲਾ (ਪੁਨੀਤ) : ਕੋਰੋਨਾ ਦੇ ਕਹਿਰ ਕਾਰਨ ਜਿੱਥੇ ਹਰ ਤਰ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ। ਉਥੇ ਹੀ ਇਸ ਦਾ ਅਸਰ ਹੁਣ ਕਬੱਡੀ ਖੇਡ ਜਗਤ 'ਤੇ ਵੀ ਪਿਆ ਹੈ, ਜਿਸ ਨੂੰ ਦੇਖਦੇ ਹੋਏ ਪੰਜਾਬ ਕਬੱਡੀ ਐਸੋਸੀਏਸ਼ਨ ਮੈਂਬਰ ਅਤੇ ਵਰਲਡ ਕੱਪ ਕਬੱਡੀ ਖੇਡ ਚੁੱਕੇ ਇੰਟਰਨੈਸ਼ਨਲ ਕਬੱਡੀ ਖਿਡਾਰੀਆਂ ਨੇ ਡੀ.ਸੀ. ਬਰਨਾਲਾ ਨੂੰ ਮਿਲੇ ਅਤੇ ਪੰਜਾਬ ਸਰਕਾਰ ਦੇ ਨਾਮ ਕਬੱਡੀ ਟੂਰਨਾਮੈਂਟ ਚਾਲੂ ਕਰਾਉਣ ਲਈ ਇਕ ਮੰਗ ਪੱਤਰ ਸੌਂਪਿਆ ਹੈ।
ਖਿਡਾਰੀਆਂ ਨੇ ਕਿਹਾ ਕਿ ਪਿਛਲੇ ਕਰੀਬ ਸਾਢੇ 5 ਮਹੀਨਿਆਂ ਤੋਂ ਪੰਜਾਬ ਵਿਚ ਇਕ ਵੀ ਕਬੱਡੀ ਟੂਰਨਾਮੈਂਟ ਨਹੀਂ ਹੋਇਆ ਹੈ, ਜਿਸ ਕਾਰਨ ਕਬੱਡੀ ਖਿਡਾਰੀਆਂ ਨੂੰ ਆਰਥਿਕ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਕੱਬਡੀ ਖਿਡਾਰੀ ਅਜਿਹੇ ਵੀ ਜਿਨ੍ਹਾਂ ਦਾ ਰੋਜ਼ਗਾਰ ਹੀ ਕਬੱਡੀ ਖੇਡ ਨਾਲ ਚੱਲ ਰਿਹਾ ਹੈ ਅਤੇ ਪੰਜਾਬ ਸਰਕਾਰ ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਖਿਡਾਰੀਆਂ ਦੀ ਸਮੱਸਿਆ ਹੱਲ ਕਰਨੀ ਚਾਹੀਦੀ ਹੈ ਅਤੇ ਕਬੱਡੀ ਟੂਰਨਾਮੈਂਟ ਚਾਲੂ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।