ਪਾਕਿਸਤਾਨ ਗਈ ਕਬੱਡੀ ਟੀਮ ਵਤਨ ਪਰਤੀ, ਕੋਚ ਨੇ ਕਿਹਾ- ਕਲੱਬਾਂ ਨੇ ਭੇਜਿਆ

02/17/2020 5:58:34 PM

ਸਪੋਰਟਸ ਡੈਸਕ (ਸੁਮਿਤ ਖੰਨਾ) : ਪਾਕਿਸਤਾਨ ਵਿਚ ਹੋਏ ਕਬੱਡੀ world  ਕੱਪ ਵਿਚ ਭਾਰਤ ਵੱਲੋਂ ਹਿੱਸਾ ਲੈਣ ਗਈ ਟੀਮ ਨੂੰ ਲੈ ਕੇ ਜਿੱਥੇ ਦੇਸ਼ ਭਰ ਵਿਚ ਵਿਵਾਦ ਖੜ੍ਹਾ ਹੋ ਗਿਆ ਸੀ, ਉੱਥੇ ਹੀ ਉਕਤ ਟੀਮ ਦੇ ਮੈਂਬਰ ਅੱਜ ਕਬੱਡੀ ਵਿਸ਼ਵ ਕੱਪ ਖਤਮ ਹੋਣ ਤੋਂ ਬਾਅਦ ਵਾਹਗਾ ਬਾਰਡਰ ਰਾਹੀਂ ਵਤਨ ਪਰਤ ਆਏ ਹਨ। ਉਕਤ ਮੈਂਬਰਾਂ ਦੇ ਪਾਕਿਸਤਾਨ ਜਾਣ ਨੂੰ ਲੈ ਕੇ ਵੱਖ-ਵੱਖ ਕਬੱਡੀ ਐਸੋਸੀਏਸ਼ਨਾਂ ਅਤੇ ਖੇਡ ਮੰਤਰਾਲਾ ਨੇ ਸਖਤ ਨੋਟਿਸ ਲਿਆ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੂੰ ਪਾਕਿਸਤਾਨ ਜਾਣ ਲਈ ਕਿਸ ਨੇ ਮੰਜ਼ੂਰੀ ਦਿੱਤੀ ਸੀ। ਅਤੇ ਖੇਡ ਮੰੰਤਰਾਲਾ ਨੇ ਕਿਹਾ ਸੀ ਕਿ ਉਕਤ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਹੁਣ ਜਦੋਂ ਉਕਤ ਟੀਮ ਦੇ ਮੈਂਬਰ ਭਾਰਤ ਪਰਤ ਆਏ ਹਨ ਤਾਂ ਉਨ੍ਹਾਂ ਤੋਂ ਇਹ ਪੁੱਛਗਿਛ ਕੀਤੀ ਜਾਵੇਗੀ ਕਿ ਆਖਿਰਕਾਰ ਉਹ ਕਿਸ ਦੇ ਕੋਲੋਂ ਇਜਾਜ਼ਤ ਲੈ ਕੇ ਪਾਕਿਸਤਾਨ ਗਏ ਸਨ।

PunjabKesari

ਦੂਜੇ ਪਾਸੇ ਭਾਰਤ ਪੁੱਜੀ ਟੀਮ ਦੇ ਨਾਲ ਗਏ ਕੋਚ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਫੈਸਲਾ ਖੁਦ ਨਹੀਂ ਲਿਆ ਸੀ ਅਤੇ ਇਹ ਫੈਸਲਾ ਕੁਝ ਵੱਖ-ਵੱਖ ਕਲੱਬਾਂ ਦਾ ਲਿਆ ਗਿਆ ਸੀ ਅਤੇ ਉਹ ਇਸ ਸਬੰਧੀ ਕਿਸੇ ਵੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਕਿਹਾ ਅਸੀਂ ਆਪਣੇ ਦੇਸ਼ ਨਾਲ ਗੱਦਾਰੀ ਕਰਨ ਬਾਰੇ ਸੋਚ ਵੀ ਨਹੀਂ ਸਕਦੇ ਪਰ ਜਿਹੜੇ ਕਲੱਬ ਸਾਡੀ ਰੋਜੀ ਰੋਟੀ ਦਾ ਪ੍ਰਬੰਧ ਕਰਦੇ ਹਨ ਅਸੀਂ ਉਨ੍ਹਾਂ ਦੀ ਹੀ ਮੰਨਣੀ ਹੈ। ਜੇਕਰ ਅਸੀਂ ਆਪਣੇ ਕਲੱਬਾਂ ਦਾ ਹੁਕਮ ਨਹੀਂ ਮੰਨਦੇ ਤਾਂ ਸਾਡੇ ਲਈ ਇਹ ਹੋਰ ਵੀ ਮੁਸ਼ਕਲ ਹੋ ਜਾਂਦਾ। ਫਿਲਹਾਲ ਉਕਤ ਮਾਮਲੇ ਸਬੰਧ ਕੋਚ ਨੇ ਕਿਹਾ ਕਿ ਸਰਕਾਰ ਸਾਡੇ ਕੋਲੋਂ ਜੋ ਵਿਚ ਕੁਝ ਪੁੱਛਣ ਚਾਹੇ ਅਸੀਂ ਉਸ ਦੇ ਲਈ ਤਿਆਰ ਹਾਂ।


Related News