ਕਬੱਡੀ ਦੇ ਖਿਡਾਰੀਆਂ ਨੂੰ ਦਿੱਤੀ ਜਾਵੇਗੀ ਵਿਸ਼ੇਸ਼ ਟ੍ਰੇਨਿੰਗ
Sunday, May 19, 2019 - 01:32 PM (IST)

ਰੋਹਤਾਸ— ਕਬੱਡੀ ਭਾਰਤ ਦੀ ਇਕ ਪ੍ਰਸਿੱਧ ਰਿਵਾਇਤੀ ਖੇਡ ਹੈ ਜੋ ਕਿ ਲਗਭਗ ਸਾਰੇ ਭਾਰਤ 'ਚ ਖੇਡੀ ਜਾਂਦੀ ਹੈ। ਭਾਰਤ 'ਚ ਕਬੱਡੀ ਨੂੰ ਉਤਸ਼ਾਹਤ ਕਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਬਿਹਾਰ ਰਾਜ ਕਬੱਡੀ ਸੰਘ ਦੇ ਸਕੱਤਰ ਸਹਿ ਕਬੱਡੀ ਫੈਡਰੇਸ਼ਨ ਆਫ ਇੰਡੀਆ ਦੇ ਉਪ ਪ੍ਰਧਨ ਕੁਮਾਰ ਵਿਜੇ ਸਿੰਘ ਨੇ ਕਿਹਾ ਕਿ ਰੋਹਤਾਸ 'ਚ ਕਬੱਡੀ ਨੂੰ ਉਤਸ਼ਾਹਤ ਕੀਤਾ ਜਾਵੇਗਾ। ਇਸ ਦੇ ਲਈ ਖਿਡਾਰੀਆਂ ਨੂੰ ਖਾਸ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਦੌਰਾਨ ਉਪ ਪ੍ਰਧਾਨ ਨੇ ਕਬੱਡੀ ਸੰਘ ਦੇ ਅਹੁਦੇਦਾਰਾਂ ਨਾਲ ਬੈਠਕ ਕੀਤੀ ਅਤੇ ਖੇਡ ਦੇ ਵੱਖ-ਵੱਖ ਬਿੰਦੂਆਂ 'ਤੇ ਸਲਾਹ ਦਿੱਤੀ। ਅਹੁਦੇਦਾਰਾਂ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ 'ਚ ਰੋਹਤਾਸ ਜ਼ਿਲਾ ਕਬੱਡੀ ਦੇ ਖਿਡਾਰੀਆਂ ਨੂੰ ਖੇਡਣ ਲਈ ਖਾਸ ਮੌਕੇ ਦਿੱਤੇ ਜਾਣਗੇ।