ਤੂਰ ਦੀ ਜਗ੍ਹਾ ਕਬੱਡੀ ਖਿਡਾਰੀ ਪਵਨ ਸਹਿਰਾਵਤ ਹੋਣਗੇ ਭਾਰਤ ਦੇ ਝੰਡਾਬਰਦਾਰ

Saturday, Sep 19, 2026 - 12:27 PM (IST)

ਤੂਰ ਦੀ ਜਗ੍ਹਾ ਕਬੱਡੀ ਖਿਡਾਰੀ ਪਵਨ ਸਹਿਰਾਵਤ ਹੋਣਗੇ ਭਾਰਤ ਦੇ ਝੰਡਾਬਰਦਾਰ

ਨਾਗੋਯਾ : ਤਜਿੰਦਰਪਾਲ ਸਿੰਘ ਤੂਰ ਦੀ ਜਗ੍ਹਾ ਹੁਣ ਤਜਰਬੇਕਾਰ ਕਬੱਡੀ ਖਿਡਾਰੀ ਪਵਨ ਸਹਿਰਾਵਤ ਏਸ਼ੀਆਈ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਭਾਰਤ ਦੇ ਝੰਡਾਬਰਦਾਰ ਹੋਣਗੇ। ਸ਼ਾਟ ਪੁੱਟ ਐਥਲੀਟ ਤੂਰ ਕੋਲ ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਰਸਮੀ (ਓਫੀਸ਼ੀਅਲ) ਕਿੱਟ ਨਾ ਹੋਣ ਕਾਰਨ ਉਨ੍ਹਾਂ ਦੀ ਜਗ੍ਹਾ ਸਹਿਰਾਵਤ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਸਮਾਰੋਹ ਦੌਰਾਨ ਤੂਰ ਨੇ ਨਿਸ਼ਾਨੇਬਾਜ਼ ਮਨੂ ਭਾਕਰ ਨਾਲ ਭਾਰਤੀ ਦਲ ਦੀ ਅਗਵਾਈ ਕਰਨੀ ਸੀ।

ਭਾਰਤ ਦੇ ਮਿਸ਼ਨ ਮੁਖੀ (ਸ਼ੈੱਫ ਡੀ ਮਿਸ਼ਨ) ਸਹਿਦੇਵ ਯਾਦਵ ਨੇ ਦੱਸਿਆ ਕਿ ਪਿਛਲੀਆਂ ਏਸ਼ੀਆਈ ਖੇਡਾਂ 'ਚ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਪੁਰਸ਼ ਕਬੱਡੀ ਟੀਮ ਦੇ ਮੈਂਬਰ ਰਹੇ 30 ਸਾਲਾ ਸਹਿਰਾਵਤ ਹੁਣ ਤੂਰ ਦੀ ਥਾਂ ਲੈਣਗੇ। ਤੂਰ ਨੇ ਦੱਸਿਆ, "ਮੈਨੂੰ ਦੱਸਿਆ ਗਿਆ ਹੈ ਕਿ ਮੇਰੀ ਕਿੱਟ ਦੁਪਹਿਰ 3 ਵਜੇ ਨਾਗੋਯਾ ਹਵਾਈ ਅੱਡੇ 'ਤੇ ਪਹੁੰਚੇਗੀ। ਹਵਾਈ ਅੱਡੇ ਤੋਂ ਕਿੱਟ ਲੈ ਕੇ ਸਮੇਂ ਸਿਰ ਉਦਘਾਟਨੀ ਸਮਾਰੋਹ ਵਾਲੀ ਥਾਂ 'ਤੇ ਪਹੁੰਚਣਾ ਬਹੁਤ ਔਖਾ ਹੋਵੇਗਾ। ਇਸ ਲਈ ਮੈਂ ਭਾਰਤੀ ਓਲੰਪਿਕ ਸੰਘ (IOA) ਨੂੰ ਸੂਚਿਤ ਕਰ ਦਿੱਤਾ ਹੈ ਕਿ ਮੈਂ ਉਦਘਾਟਨੀ ਸਮਾਰੋਹ 'ਚ ਸ਼ਾਮਲ ਨਹੀਂ ਹੋ ਸਕਾਂਗਾ।"


author

Tarsem Singh

Content Editor

Related News