ਭਾਰਤ ਨੂੰ ਹਰਾ ਕੇ ਆਪਣੇ ਇੰਡੀਅਨ ਕੋਚ ਨੂੰ ਬੋਲੇ ਕੋਰੀਆ ਦੇ ਕਬੱਡੀ ਖਿਡਾਰੀ, ਸੌਰੀ ਪਾਪਾ

08/22/2018 9:22:41 AM

ਨਵੀਂ ਦਿੱਲੀ— ਕਬੱਡੀ ਦੇ ਜਿਸ ਖੇਡ 'ਚ ਭਾਰਤ ਦੀ ਸ਼ੁਰੂ ਤੋਂ ਬਾਦਸ਼ਾਹਤ ਰਹੀ ਹੈ ਉਸੇ 'ਚ ਜਦੋਂ ਉਸ ਨੂੰ ਏਸ਼ੀਆਡ 'ਚ ਸਾਊਥ ਕੋਰੀਆ ਦੇ ਹੱਥੋਂ 24-23 ਨਾਲ ਹਾਰ ਮਿਲੀ ਤਾਂ ਇਸਦੇ ਪਿੱਛੇ ਇਕ ਭਾਰਤੀ ਸ਼ਖਸ ਦਾ 'ਗੁਰੂ ਮੰਤਰ' ਹੀ ਕੋਰੀਆਈ ਖਿਡਾਰੀਆਂ ਦੇ ਕੰਮ ਆਇਆ। ਉਹ ਹੈ ਕੋਰੀਆ ਦੀ ਪੁਰਸ਼ ਕਬੱਡੀ ਟੀਮ ਦੇ ਹੈੱਡ ਕੋਚ ਅਸ਼ਨ ਕੁਮਾਰ।
ਸੋਮਵਾਰ ਨੂੰ ਜਿਵੇ ਹੀ ਕੋਰੀਆਈ ਟੀਮ ਨੂੰ ਇਹ ਸ਼ਾਨਦਾਰ ਕਾਮਯਾਬੀ ਮਿਲੀ, ਉਸਦੇ 12 ਖਿਡਾਰੀਆਂ ਦੇ ਪੂਰੇ ਜੱਥੇ ਨੇ ਆਪਣੇ ਇਸ ਪਿਆਰ ਨੂੰ ਗਲੇ ਲਗਾ ਲਿਆ। ਅਸ਼ਨ ਨੇ ਮਜ਼ਬੂਤ ਮਾਸਪੇਸ਼ੀਆਂ ਵਾਲੇ ਆਪਣੇ ਤਮਾਮ ਚੇਲਿਆਂ ਨੂੰ ਕਿਹਾ,' ਇਕ-ਇਕ ਕਰਕੇ ਆਓ ਸਾਰੇ'। ਸਾਰੇ ਖਿਡਾਰੀਆਂ ਨੇ ਉਨ੍ਹਾਂ ਨੂੰ ਰੌਦੇ ਹੋਏ ਗਲੇ ਲਗਾਇਆ ਅਤੇ ਸਭ ਬੋਲੇ-'ਸਾਰੀ ਪਾਪਾ'। ਇਹ ਇਸ ਲਈ ਕੀ ਅਸੀਂ ਆਪਣੇ ਦੇਸ਼ ਦੀ ਟੀਮ ਨੂੰ ਹਰਾ ਦਿੱਤਾ।
ਦੱਸ ਦਈਏ ਕਿ 1990 'ਚ ਜਦੋਂ ਏਸ਼ੀਆਡ 'ਚ ਕਬੱਡੀ ਨੂੰ ਇਕ ਮੈਡਲ ਈਵੇਂਟ ਦੇ ਤੌਰ 'ਤੇ ਸ਼ੁਰੂ ਕੀਤਾ ਗਿਆ ਸੀ। ਉਦੋਂ ਤੋਂ ਪਹਿਲੀ ਵਾਰ ਭਾਰਤੀ ਟੀਮ ਕੋਈ ਮੈਚ ਹਾਰੀ ਅਤੇ ਨਿਸ਼ਚਿਤ ਰੂਪ ਤੋਂ ਇਸਦੇ ਪਿਛਲੇ ਅਰਜੁਨ ਪੁਰਸਕਾਰ ਵਿਜੇਤੂ ਰਹਿ ਚੁਕੇ ਅਸ਼ਨ ਕੁਮਾਰ ਦੇ ਸਿਖਾਏ ਗੁਣ ਹੀ ਕੰਮ ਆਏ।
ਦਿਲਚਸਪ ਹੈ ਕਿ ਅਸ਼ਨ ਹੀ ਉਹ ਕਪਤਾਨ ਸਨ ਜਿਨ੍ਹਾਂ ਦੀ ਅਗਵਾਈ 'ਚ ਭਾਰਤ ਨੇ 1990 'ਚ ਏਸ਼ੀਆਡ 'ਚ ਪਹਿਲਾ ਗੋਲਡ ਮੈਡਲ ਜਿੱਤਿਆ ਸੀ। ਇਸ ਜਿੱਤ 'ਤੇ ਉਹ ਕਹਿੰਦੇ ਹਨ,' ਦਿਲ ਨੂੰ ਇਮਾਨਦਾਰ ਨਾਲ ਕੰਮ ਕਰਨਾ ਚਾਹੀਦਾ ਹੈ, ਜੋ ਮੈਂ ਕੀਤਾ।' ਕੋਰੀਆਈ ਟੀਮ ਦੇ ਖਿਡਾਰੀ ਉਨ੍ਹਾਂ ਨੇ ਇੰਨਾ ਚਾਹੁੰਦੇ ਹਨ, ਜੋ ਮੈਂ ਕੀਤਾ।' ਕੋਰੀਆਈ ਟੀਮ ਦੇ ਖਿਡਾਰੀ ਉਨ੍ਹਾਂ ਨੂੰ ਇੰਨਾ ਚਾਹੁੰਦੇ ਹਨ ਕਿ ਕਈਆ ਨੇ ਆਪਣੀ ਬਾਡੀ 'ਤੇ ਹਿੰਦੀ 'ਚ ਟੈਟੂ ਬਣਾਇਆ ਹੋਇਆ ਹੈ।



 


Related News