ਕਬੱਡੀ ''ਚ ਕਰਮਪਾਲ ਦੀ ਟੀਮ ਜੇਤੂ
Sunday, Apr 21, 2019 - 11:37 AM (IST)

ਸਪੋਰਟਸ ਡੈਸਕ— ਸਰਕਾਰੀ ਸਕੂਲ, ਠਸਕਾ 'ਚ ਸ਼ਨੀਵਾਰ ਨੂੰ ਕਬੱਡੀ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਪ੍ਰਤੀਯੋਗਿਤਾ 'ਚ ਕਰਮਪਾਲ, ਸੰਨੀ, ਸੌਰਭ, ਨਿਤਿਨ, ਰਵੀ, ਅਜੇ, ਰੋਸ਼ਨ ਦੀ ਟੀਮ ਪਹਿਲੇ ਅਤੇ ਈਸ਼ੂ, ਗੌਰਵ, ਮਨੀਸ਼ਾ, ਗੌਰਵ, ਤੁਸ਼ਾਰ ਦੇਵ ਦੀ ਟੀਮ ਦੂਜੇ ਸਥਾਨ 'ਤੇ ਰਹੀ। ਪ੍ਰਤੀਯੋਗਿਤਾ 'ਚ ਜੇਤੂ ਰਹੇ ਖਿਡਾਰੀਆਂ ਨੂੰ ਪ੍ਰਿੰਸੀਪਲ ਕੇ.ਸੀ. ਸ਼ਰਮਾ ਨੇ ਸਨਮਾਨਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ 'ਚ ਭਾਗ ਲੈਣ ਵਾਲੇ ਖਿਡਾਰੀਆਂ ਦਾ ਸਰੀਰਕ ਅਤੇ ਬੌਧਿਕ ਵਿਕਾਸ ਹੁੰਦਾ ਹੈ। ਖੇਡ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਮੰਚ ਪ੍ਰਦਾਨ ਕਰਦਾ ਹੈ। ਖਿਡਾਰੀ ਖੇਡਾਂ 'ਚ ਬਿਹਤਰ ਪ੍ਰਦਰਸ਼ਨ ਕਰਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪਛਾਣ ਬਣਾ ਸਕਦਾ ਹੈ।