ਕਬੱਡੀ ''ਚ ਬਿਹਾਲੀ ਨੂੰ ਹਰਾ ਕੇ ਰਿਠਾਨਾ ਦੀ ਟੀਮ ਨੇ ਜਿੱਤਿਆ ਖ਼ਿਤਾਬ
Friday, Mar 29, 2019 - 01:54 PM (IST)

ਸਪੋਰਟਸ ਡੈਸਕ— ਪਿੰਡ ਸ਼ਿਵਦਾਨਪੁਰਾ 'ਚ ਸੇਢ ਮਾਤਾ ਦੇ ਮੇਲੇ 'ਚ ਕਬੱਡੀ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਕਮੇਟੀ ਮੈਂਬਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਕਮੇਟੀ ਅਤੇ ਪੇਂਡੂਆਂ ਵੱਲੋਂ ਆਯੋਜਿਤ ਕਬੱਡੀ ਪ੍ਰਤੀਯੋਗਿਤਾ ਦਾ ਫਾਈਨਲ ਮੈਚ ਬਿਹਾਲੀ ਅਤੇ ਰੀਠਾਨਾ ਵਿਚਾਲੇ ਖੇਡਿਆ ਗਿਆ ਜਿਸ 'ਚ ਰਿਠਾਨਾ ਦੀ ਟੀਮ ਜੇਤੂ ਰਹੀ। ਪ੍ਰਤੀਯੋਗਿਤਾ ਚ ਦਰਜਨ ਭਰ ਟੀਮਾਂ ਨੇ ਹਿੱਸਾ ਲਿਆ ਸੀ। ਪ੍ਰਤੀਯੋਗਿਤਾ ਦਾ ਉਦਘਾਟਨ ਮੈਚ ਰਿਠਾਨਾ ਅਤੇ ਹਮੀਂਦਪੁਰ ਵਿਚਾਲੇ ਖੇਡਿਆ ਗਿਆ ਜਿਸ 'ਚ ਰਿਠਾਨਾ ਦੀ ਟੀਮ ਨੇ ਜਿੱਤ ਦਰਜ ਕੀਤੀ ਸੀ। ਪ੍ਰਤੀਯੋਗਿਤਾ 'ਚ ਜੇਤੂ ਟੀਮ ਰਿਠਾਨਾ ਨੂੰ 31 ਹਜ਼ਾਰ ਰੁਪਏ ਡਿਪਟੀ ਲੇਬਰ ਕਮਿਸ਼ਨਰ ਸੁਨੀਲ ਯਾਦਵ ਅਤੇ ਉੁਪ ਜੇਤੂ ਬਿਹਾਲੀ ਨੂੰ 21 ਹਜ਼ਾਰ ਰੁਪਏ ਸੁਭਾਸ਼ ਡੀਲਰ ਵੱਲੋਂ ਕਮੇਟੀ ਨੇ ਨਕਦ ਪੁਰਸਕਾਰ ਦੇ ਕੇ ਸਨਮਾਨਤ ਕੀਤਾ।