ਜੋਤੀ ਯਾਰਾਜੀ ਨੇ ਬ੍ਰਿਟੇਨ 'ਚ 100 ਮੀਟਰ ਅੜਿੱਕਾ ਦੌੜ ਦਾ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜਿਆ

05/24/2022 4:07:59 PM

ਨਵੀਂ ਦਿੱਲੀ (ਏਜੰਸੀ)- ਭਾਰਤ ਦੀ ਜੋਤੀ ਯਾਰਾਜੀ ਨੇ ਬ੍ਰਿਟੇਨ ਵਿਚ ਲੋਗਬੋਰੋ ਵਿਚ ਅੰਤਰਰਾਸ਼ਟਰੀ ਐਥਲੈਟਿਕਸ ਮੀਟ ਵਿਚ ਖ਼ਿਤਾਬ ਦੌਰਾਨ 2 ਹਫ਼ਤੇ ਤੋਂ ਘੱਟ ਸਮੇਂ ਵਿਚ ਦੂਜੀ ਵਾਰ ਮਹਿਲਾ 100 ਮੀਟਰ ਅੜਿੱਕਾ ਦੌੜ ਦਾ ਰਾਸ਼ਟਰੀ ਰਿਕਾਰਡ ਤੋੜਿਆ। ਆਂਧਰਾ ਪ੍ਰਦੇਸ਼ ਦੀ 22 ਸਾਲ ਦੀ ਜੋਤੀ ਨੇ ਐਤਵਾਰ ਨੂੰ 13.11 ਸਕਿੰਟ ਦੇ ਸਮੇਂ ਨਾਲ 13.23 ਸਕਿੰਟ ਦੇ ਆਪਣੇ ਹੀ ਰਾਸ਼ਟਰੀ ਰਿਕਾਰਡ ਨੂੰ ਤੋੜਿਆ, ਜੋ ਉਨ੍ਹਾਂ ਨੇ 10 ਮਈ ਨੂੰ ਲਿਮਾਸੋਲ ਵਿਚ ਸਾਈਪ੍ਰਸ ਅੰਤਰਰਾਸ਼ਟਰੀ ਮੀਟ ਦੌਰਾਨ ਬਣਾਇਆ ਸੀ।

ਇਹ ਵੀ ਪੜ੍ਹੋ: ਸਾਬਕਾ ਕ੍ਰਿਕਟਰ ਨੇ ਰਿਸ਼ਭ ਪੰਤ ਨੂੰ ਲਗਾਇਆ ਚੂਨਾ, ਝਾਂਸਾ ਦੇ ਕੇ ਠੱਗ ਲਏ 1.63 ਕਰੋੜ ਰੁਪਏ

ਭੁਵਨੇਸ਼ਵਰ ਵਿਚ ਰਿਲਾਇੰਸ ਫਾਊਂਡੇਸ਼ਨ ਓਡੀਸ਼ਾ ਐਥਲੈਟਿਕਸ ਹਾਈ ਪਰਫਾਰਮੈਂਚ ਕੇਂਦਰ ਵਿਚ ਜੋਸਫ ਹਿਲਿਅਰ ਦੇ ਮਾਰਗਦਰਸ਼ਨ ਵਿਚ ਟਰੇਨਿੰਗ ਕਰਨ ਵਾਲੀ ਜੋਤੀ ਨੇ ਅਨੁਰਾਧਾ ਬਿਸਵਾਲ ਦੇ 13.38 ਸਕਿੰਟਾਂ ਦੇ ਰਿਕਾਰਡ ਨੂੰ ਤੋੜਿਆ ਸੀ, ਜੋ 2022 ਵਿਚ ਬਣਿਆ ਸੀ। ਜੋਤੀ ਨੇ ਪਿਛਲੇ ਮਹੀਨੇ ਕੋਝੀਕੋਡ ਵਿਚ ਫੈੱਡਰੇਸ਼ਨ ਕੱਪ ਵਿਚ ਵੀ 13.09 ਸਕਿੰਟਾਂ ਦਾ ਸਮਾਂ ਲਿਆ ਸੀ ਪਰ ਉਦੋਂ ਹਵਾ ਸਮਾਂ ਰਿਕਾਰਡ ਕਰਨ ਲਈ ਵੈਧ ਸਮੇਂ ਤੋਂ ਜ਼ਿਆਦਾ ਤੇਜ਼ ਚੱਲ ਰਹੀ ਸੀ। ਇਸ ਲਈ ਉਨ੍ਹਾਂ ਦਾ ਸਮਾਂ ਰਿਕਾਰਡ ਨਹੀਂ ਕੀਤਾ ਗਿਆ ਅਤੇ ਇਸ ਨੂੰ ਰਾਸ਼ਟਰੀ ਰਿਕਾਰਡ ਨਹੀਂ ਮੰਨਿਆ ਗਿਆ। ਉਸ ਸਮੇਂ ਹਵਾ ਦੀ ਗਤੀ ਪਲਸ 1.2 ਮੀਟਰ ਪ੍ਰਤੀ ਸਕਿੰਟ ਸੀ ਜੋ ਪਲਸ 2 ਮੀਟਰ ਪ੍ਰਤੀ ਸਕਿੰਟ ਦੀ ਅਨੁਮਤੀ ਸੀਮਾ ਤੋਂ ਵੱਧ ਸੀ।

ਇਹ ਵੀ ਪੜ੍ਹੋ: ਜਦੋਂ ਤੂਫ਼ਾਨ ਦੀ ਲਪੇਟ 'ਚ ਆਈ ਰਾਜਸਥਾਨ ਰਾਇਲਜ਼ ਦੀ ਫਲਾਈਟ, ਖਿਡਾਰੀ ਬੋਲੇ- 'ਭਰਾ ਲੈਂਡ ਕਰਾ ਦੇ' (ਵੀਡੀਓ)

ਜੋਤੀ ਨੇ 2022 ਵਿਚ ਵੀ ਕਰਨਾਟਕ ਦੇ ਮੂਦਬਿਦਰੀ ਵਿਚ ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨਸ਼ਿਪ ਵਿਚ ਬਿਸਵਾਲ ਦੇ ਰਾਸ਼ਟਰੀ ਰਿਕਾਰਡ ਤੋਂ ਬਿਹਤਰ ਪ੍ਰਦਰਸ਼ਨ ਕਰਦੇ ਹੋਏ 13.03 ਸਕਿੰਟ ਦਾ ਸਮਾਂ ਲਿਆ ਸੀ ਪਰ ਉਦੋਂ ਵੀ ਇਸ ਨੂੰ ਰਾਸ਼ਟਰੀ ਰਿਕਾਰਡ ਨਹੀਂ ਮੰਨਿਆ ਗਿਆ, ਕਿਉਂਕਿ ਮੁਕਾਬਲੇ ਦੌਰਾਨ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਨੇ ਉਨ੍ਹਾਂ ਦਾ ਟੈਸਟ ਨਹੀਂ ਕੀਤਾ ਅਤੇ ਨਾਲ ਹੀ ਉੱਥੇ ਭਾਰਤੀ ਐਥਲੈਟਿਕਸ ਫੈਡਰੇਸ਼ਨ ਦਾ ਤਕਨੀਕੀ ਪ੍ਰਤੀਨਿਧੀ ਵੀ ਮੌਜੂਦ ਨਹੀਂ ਸੀ। ਜੋਤੀ ਦੇ ਪਿਤਾ ਸੂਰਿਆਨਾਰਾਇਣ ਨਿੱਜੀ ਸੁਰੱਖਿਆ ਗਾਰਡ ਹਨ, ਜਦੋਂਕਿ ਉਨ੍ਹਾਂ ਦੀ ਮਾਂ ਕੁਮਾਰੀ ਲੋਕਾਂ ਦੇ ਘਰੇਲੂ ਕੰਮ ਕਰਦੀ ਹੈ।

ਇਹ ਵੀ ਪੜ੍ਹੋ: ਗੋਰੇ ਵਿਦਿਆਰਥੀ ਵੱਲੋਂ ਭਾਰਤੀ ਬੱਚੇ ਦੀ ਧੌਣ ਮਰੋੜਨ ਦਾ ਮਾਮਲਾ, ਭਾਰਤੀ-ਅਮਰੀਕੀ MPs ਨੇ ਜਤਾਈ ਚਿੰਤਾ (ਵੀਡੀਓ)

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News