ਡਾਈਬਾਲਾ ਦੇ 2 ਗੋਲ ਨਾਲ ਯੂਵੈਂਟਸ ਨੇ ਲੋਕੋਮੋਟਿਵ ਮਾਸਕੋ ਨੂੰ ਹਰਾਇਆ

Wednesday, Oct 23, 2019 - 01:22 PM (IST)

ਡਾਈਬਾਲਾ ਦੇ 2 ਗੋਲ ਨਾਲ ਯੂਵੈਂਟਸ ਨੇ ਲੋਕੋਮੋਟਿਵ ਮਾਸਕੋ ਨੂੰ ਹਰਾਇਆ

ਤੁਰਿਨ (ਇਟਲੀ) : ਪਾਊਲੋ ਡਾਈਬਾਲਾ ਦੇ 2 ਗੋਲਾਂ ਦੀ ਬਦੌਲਤ ਯੂਵੈਂਟਸ ਨੇ ਪਿਛੜਨ ਤੋਂ ਬਾਅਦ ਵਾਪਸੀ ਕਰਦਿਆਂ ਮੰਗਲਵਾਰ ਨੂੰ ਹੋਏ ਚੈਂਪੀਅਨਸ ਲੀਗ ਦੇ ਗਰੁਪ ਡੀ ਮੈਚ ਵਿਚ ਲੋਕੋਮੋਟਿਵ ਮਾਸਕੋ ਨੂੰ 2-1 ਨਾਲ ਹਰਾਇਆ। ਇਟਲੀ ਦੀ ਚੈਂਪੀਅਨ ਟੀਮ ਏਲਿਆਂਸ ਸਟੇਡੀਅਮ ਵਿਚ ਆਖਰੀ 13 ਮਿੰਟ ਦਾ ਖੇਡ ਸ਼ੁਰੂ ਹੋਣ ਤਕ 0-1 ਨਾਲ ਪਿੱਛੇ ਸੀ ਪਰ ਡਾਈਬਾਲਾ ਨੇ 77ਵੇਂ ਮਿੰਟ ਵਿਚ ਯੂਵੈਂਟਸ ਨੂੰ ਬਰਾਬਰੀ ਦਾ ਗੋਲ ਦਿਵਾ ਦਿੱਤਾ। ਡਾਈਬਾਲਾ ਨੇ ਇਸ ਤੋਂ ਬਾਅਦ 2 ਮਿੰਟ ਬਾਅਦ ਇਕ ਹੋਰ ਗੋਲ ਕਰ ਕੇ ਸਕੋਰ 2-1 ਕੀਤਾ ਜੋ ਫੈਸਲਾਕੁੰਨ ਸਾਬਤ ਹੋਇਆ। ਇਸ ਤੋਂ ਪਹਿਲਾਂ ਐਲੇਕਸੇਈ ਮਿਰਾਨਚੁਕ ਨੇ ਪਹਿਲੇ ਹਾਫ ਵਿਚ ਗੋਲ ਕਰ ਕੇ ਰੂਸ ਦੀ ਟੀਮ ਨੂੰ ਬੜ੍ਹਤ ਦਿਵਾ ਦਿੱਤੀ ਸੀ। ਇਸ ਜਿੱਤ ਨਾਲ ਯੂਵੈਂਟਸ ਦੇ 3 ਮੈਚਾਂ ਵਿਚ 7 ਅੰਕ ਹੋ ਗਏ ਹਨ।


Related News