ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ : ਭਾਰਤ ਨੇ ਕਲਾਸੀਫਿਕੇਸ਼ਨ ਮੈਚ 'ਚ ਕੋਰੀਆ ਨੂੰ ਹਰਾਇਆ
Friday, Dec 08, 2023 - 07:00 PM (IST)

ਸੈਂਟੀਆਗੋ (ਚਿਲੀ) : ਭਾਰਤ ਨੇ ਸ਼ੁਰੂਆਤ 'ਚ ਪਿਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਅਤੇ ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ ਦੇ 9ਵੇਂ ਤੋਂ 12ਵੇਂ ਸਥਾਨ ਦੇ ਵਰਗੀਕਰਣ ਮੈਚ 'ਚ ਦੱਖਣੀ ਕੋਰੀਆ ਨੂੰ 3-1 ਨਾਲ ਹਰਾ ਦਿੱਤਾ। ਵੀਰਵਾਰ ਨੂੰ ਖੇਡੇ ਗਏ ਇਸ ਮੈਚ 'ਚ ਭਾਰਤ ਲਈ ਰੋਪਨੀ ਕੁਮਾਰੀ (23ਵੇਂ ਮਿੰਟ), ਮੁਮਤਾਜ਼ ਖਾਨ (44ਵੇਂ) ਅਤੇ ਅੰਨੂ (46ਵੇਂ) ਨੇ ਗੋਲ ਕੀਤੇ। ਕੋਰੀਆ ਲਈ ਇਕਮਾਤਰ ਗੋਲ ਜਿਯੂਨ ਚੋਈ (19ਵੇਂ) ਨੇ ਕੀਤਾ।
ਇਹ ਵੀ ਪੜ੍ਹੋ-ਟੀ-20 ਦਾ ਕਪਤਾਨ ਕੌਣ? 3 ਦਾਅਵੇਦਾਰ ਖੜ੍ਹੇ, ਕਿਸ ’ਤੇ ਲੱਗੇਗੀ ਮੋਹਰ, BCCI ਦੁਚਿੱਤੀ ’ਚ
ਕੋਰੀਆ ਨੇ ਪਹਿਲੇ ਕੁਆਰਟਰ ਵਿੱਚ ਦਬਦਬਾ ਬਣਾਇਆ ਅਤੇ ਪਹਿਲਾ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਇਸ ਦਾ ਫ਼ਾਇਦਾ ਨਹੀਂ ਉਠਾ ਸਕਿਆ। ਦੂਜੇ ਕੁਆਰਟਰ 'ਚ ਦੋਵੇਂ ਟੀਮਾਂ ਨੇ ਇਕ-ਦੂਜੇ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਚੋਈ ਨੇ ਪੈਨਲਟੀ ਕਾਰਨਰ 'ਤੇ ਗੋਲ ਕਰਕੇ ਕੋਰੀਆ ਨੂੰ ਬੜ੍ਹਤ ਦਿਵਾਈ ਪਰ ਰੋਪਾਨੀ ਨੇ ਵੀ ਪੈਨਲਟੀ ਕਾਰਨਰ ਨੂੰ ਗੋਲ 'ਚ ਬਦਲ ਕੇ ਭਾਰਤ ਨੂੰ ਬਰਾਬਰੀ ਦਿਵਾਈ।
ਇਹ ਵੀ ਪੜ੍ਹੋ- ਅੰਡਰ-19 ਏਸ਼ੀਆ ਕੱਪ : ਭਾਰਤ ਨੇ ਅਫਗਾਨਿਸਤਾਨ ਨੂੰ 173 ਦੌੜਾਂ 'ਤੇ ਕੀਤਾ ਢੇਰ
ਅੱਧੇ ਸਮੇਂ ਤੱਕ ਦੋਵੇਂ ਟੀਮਾਂ 1-1 ਨਾਲ ਬਰਾਬਰੀ 'ਤੇ ਸਨ। ਤੀਜੇ ਕੁਆਰਟਰ ਵਿੱਚ ਭਾਰਤ ਦਾ ਦਬਦਬਾ ਰਿਹਾ ਅਤੇ ਇਸ ਦੌਰਾਨ ਮੁਮਤਾਜ਼ ਨੇ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਟੀਮ ਨੂੰ ਬੜ੍ਹਤ ਦਿਵਾਈ। ਇਸ ਤੋਂ ਬਾਅਦ ਅਨੂੰ ਨੇ ਚੌਥੇ ਕੁਆਰਟਰ ਦੀ ਸ਼ੁਰੂਆਤ 'ਚ ਮੈਦਾਨੀ ਗੋਲ ਕਰਕੇ ਭਾਰਤ ਦੀ ਜਿੱਤ ਯਕੀਨੀ ਬਣਾਈ। ਭਾਰਤ ਕੋਲ ਅਜੇ ਵੀ ਨੌਵੇਂ ਸਥਾਨ 'ਤੇ ਰਹਿਣ ਦਾ ਮੌਕਾ ਹੈ। ਉਹ ਟੂਰਨਾਮੈਂਟ ਦੇ ਆਪਣੇ ਆਖ਼ਰੀ ਮੈਚ ਵਿੱਚ ਸ਼ਨੀਵਾਰ ਨੂੰ ਚਿਲੀ ਜਾਂ ਅਮਰੀਕਾ ਨਾਲ ਭਿੜਨਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।