ਜੂਨੀਅਰ ਮਹਿਲਾ ਮੁੱਕੇਬਾਜ਼ਾਂ ਨੂੰ ਸਰਬੀਆਈ ਟੂਰਨਾਮੈਂਟ ''ਚ 12 ਤਮਗੇ
Tuesday, Aug 20, 2019 - 03:49 AM (IST)

ਨਵੀਂ ਦਿੱਲੀ— ਭਾਰਤ ਦੀਆਂ ਜੂਨੀਅਰ ਮਹਿਲਾ ਮੁੱਕੇਬਾਜ਼ਾਂ ਨੇ ਸਰਬੀਆ ਦੇ ਵਰਬਾਸ ਵਿਚ ਤੀਜੇ ਨੇਸ਼ਨਜ਼ ਕੱਪ ਵਿਚ 4 ਸੋਨ ਤਮਗਿਆਂ ਸਮੇਤ ਕੁਲ 12 ਤਮਗੇ ਜਿੱਤੇ। ਭਾਰਤੀ ਟੀਮ ਨੇ 4 ਸੋਨ, 4 ਚਾਂਦੀ ਤੇ 4 ਕਾਂਸੀ ਤਮਗਿਆਂ ਨਾਲ ਉਪ ਜੇਤੂ ਦੀ ਟਰਾਫੀ ਵੀ ਆਪਣੇ ਨਾਂ ਕੀਤੀ। ਭਾਰਤ ਲਈ ਤਮੰਨਾ (48 ਕਿ. ਗ੍ਰਾ.), ਅੰਬੇਸ਼ੋਰੀ ਦੇਵੀ (57 ਕਿ. ਗ੍ਰਾ.), ਪ੍ਰੀਤੀ ਦਾਹੀਆ (60 ਕਿ. ਗ੍ਰਾ.) ਤੇ ਪ੍ਰਿਯੰਕਾ (66 ਕਿ. ਗ੍ਰਾ.) ਨੇ ਸੋਨ ਤਮਗੇ ਜਿੱਤੇ।