ਚੇਨਈ ਤੇ ਮਦੁਰੈ ’ਚ ਨਵੰਬਰ-ਦਸੰਬਰ ’ਚ ਹੋਵੇਗਾ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ
Saturday, Mar 29, 2025 - 03:14 PM (IST)

ਨਵੀਂ ਦਿੱਲੀ– ਐੱਫ. ਆਈ. ਐੱਚ. ਜੂਨੀਅਰ ਹਾਕੀ ਵਿਸ਼ਵ ਕੱਪ ਇਸ ਸਾਲ 28 ਨਵੰਬਰ ਤੋਂ 10 ਦਸੰਬਰ ਵਿਚਾਲੇ ਚੇਨਈ ਤੇ ਮਦੁਰੈ ਵਿਚ ਖੇਡਿਆ ਜਾਵੇਗਾ, ਜਿਸ ਵਿਚ ਪਹਿਲੀ ਵਾਰ 24 ਟੀਮਾਂ ਹਿੱਸਾ ਲੈਣਗੀਆਂ। ਹਾਕੀ ਇੰਡੀਆ ਨੇ ਸ਼ੁੱਕਰਵਾਰ ਨੂੰ ਮੇਜ਼ਬਾਨ ਸ਼ਹਿਰਾਂ ਦਾ ਐਲਾਨ ਕੀਤਾ।
ਭਾਰਤ ਨੇ ਇਸ ਤੋਂ ਪਹਿਲਾਂ 2016 ਵਿਚ ਲਖਨਊ ਵਿਚ ਤੇ 2021 ਵਿਚ ਭੁਵਨੇਸ਼ਵਰ ਵਿਚ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਆਯੋਜਿਤ ਕੀਤਾ ਗਿਆ ਸੀ। ਭਾਰਤ ਨੇ 2016 ਵਿਚ ਇਹ ਟੂਰਨਾਮੈਂਟ ਜਿੱਤਿਆ ਸੀ।
ਅਰਜਨਟੀਨਾ ਨੇ 2021 ਵਿਚ ਜਦਕਿ ਜਰਮਨੀ ਨੇ 2023 ਵਿਚ ਕੁਆਲਾਲੰਪੁਰ ਵਿਚ ਆਯੋਜਿਤ ਪਿਛਲੇ ਵਿਸ਼ਵ ਕੱਪ ਵਿਚ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਸੀ। ਭਾਰਤ ਸੈਮੀਫਾਈਨਲ ਤੇ ਕਾਂਸੀ ਤਮਗੇ ਦੇ ਪਲੇਅ ਆਫ ਵਿਚ ਹਾਰ ਜਾਣ ਤੋਂ ਬਾਅਦ ਚੌਥੇ ਸਥਾਨ ’ਤੇ ਰਿਹਾ ਸੀ।