ਜੂਨੀਅਰ ਗ੍ਰੀਕੋ ਰੋਮਨ ਪਹਿਲਵਾਨਾਂ ਨੇ ਜਿੱਤੇ 7 ਤਮਗੇ
Thursday, Jul 11, 2019 - 04:10 AM (IST)
ਨਵੀਂ ਦਿੱਲੀ— ਭਾਰਤ ਦੇ ਜੂਨੀਅਰ ਗ੍ਰੀਕੋ ਰੋਮਨ ਪਹਿਲਵਾਨਾਂ ਨੇ ਥਾਈਲੈਂਡ ਦੇ ਚੋਨ ਬੁਰੀ ਸ਼ਹਿਰ ਵਿਚ ਚੱਲ ਰਹੀ ਜੂਨੀਅਰ ਏਸ਼ੀਆਈ ਕੁਸ਼ਤੀ ਮੁਕਾਬਲੇਬਾਜ਼ੀ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਕ ਸੋਨ, ਦੋ ਚਾਂਦੀ ਅਤੇ ਚਾਰ ਕਾਂਸੀ ਤਮਗਿਆਂ ਸਣੇ ਕੁਲ 7 ਤਮਗੇ ਜਿੱਤ ਲਏ। ਇਥੇ ਪ੍ਰਾਪਤ ਜਾਣਕਾਰੀ ਅਨੁਸਾਰ ਵਿਜੇ ਨੇ 55 ਕਿ. ਗ੍ਰਾ. ਵਰਗ 'ਚ ਸੋਨ ਤਮਗਾ ਜਿੱਤਿਆ, ਜਦਕਿ ਆਵੇਸ਼ ਨੇ 130 ਕਿਲੋਗ੍ਰਾਮ ਤੇ ਸਚਿਨ ਰਾਣਾ ਨੇ 60 ਕਿਲੋਗ੍ਰਾਮ 'ਚ ਚਾਂਦੀ ਜਿੱਤੀ। ਸੁਨੀਲ ਨੇ 87 ਕਿਲੋਗ੍ਰਾਮ, ਗੌਰਵ ਨੇ 67 ਕਿਲੋਗ੍ਰਾਮ, ਰਾਹੁਲ ਨੇ 72 ਕਿਲੋਗ੍ਰਾਮ ਤੇ ਦੀਪਾਂਸ਼ੂ ਨੇ 97 ਕਿਲੋਗ੍ਰਾਮ 'ਚ ਕਾਂਸੀ ਤਮਗੇ ਜਿੱਤੇ।
ਭਾਰਤੀ ਗ੍ਰੀਕੋ ਰੋਮਨ ਟੀਮ ਨੇ 145 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ, ਜਦਕਿ ਈਰਾਨ ਨੇ 218 ਅੰਕਾਂ ਨਾਲ ਪਹਿਲਾ ਅਤੇ ਕਜ਼ਾਕਿਸਤਾਨ ਨੇ 146 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ।
Related News
ਅੰਮ੍ਰਿਤਸਰ ’ਚ 7 ਤੋਂ 17 ਦਸੰਬਰ ਤੱਕ ਹੋਵੇਗੀ 11 ਰੋਜ਼ਾ ਅਗਨੀਵੀਰ ਭਰਤੀ ਰੈਲੀ, 3 ਜ਼ਿਲ੍ਹਿਆਂ ਦੇ ਨੌਜਵਾਨ ਲੈਣਗੇ ਹਿੱਸਾ
ਪੰਜਾਬ ਦਾ ਮਸ਼ਹੂਰ ਚੈਂਪੀਅਨ ''ਝੋਟਾ'' ਲਾਪਤਾ, 19 ਸਾਲਾਂ ਦੇ ਰੇਸਿੰਗ ਕਰੀਅਰ ''ਚ ਜਿੱਤੇ ਵੱਡੇ ਇਨਾਮ, ਪੂਰਾ ਪਿੰਡ ਭਾਵੁਕ
