ਜੂਨੀਅਰ ਮੁੱਕੇਬਾਜ਼ ਨੇ ਮਹਿਲਾ ਕੋਚ ’ਤੇ ਲਾਇਆ ਜਿਣਸੀ ਸ਼ੋਸ਼ਣ ਦਾ ਦੋਸ਼
Tuesday, Jul 01, 2025 - 05:42 PM (IST)

ਨਵੀਂ ਦਿੱਲੀ– ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਦੇ ਰੋਹਤਕ ਕੇਂਦਰ ਦੀ ਨੈਸ਼ਨਲ ਬਾਕਸਿੰਗ ਅਕੈਡਮੀ (ਐੱਨ. ਬੀ. ਏ.) ਦੀ ਮਹਿਲਾ ਕੋਚ ’ਤੇ ਇਕ ਰਾਸ਼ਟਰੀ ਪੱਧਰ ਦੀ ਨਾਬਾਲਗ ਮੁੱਕੇਬਾਜ਼ ਨੇ ਜਿਣਸੀ ਸ਼ੋਸ਼ਣ ਦਾ ਦੋਸ਼ ਲਾਇਆ ਹੈ।
ਇਹ ਵੀ ਪੜ੍ਹੋ : ਗੋਲਡਨ ਤੇ ਸਿਲਵਰ ਹੀ ਨਹੀਂ ਸਗੋਂ ਕ੍ਰਿਕਟ 'ਚ ਹੁੰਦੇ ਨੇ ਇੰਨੇ ਤਰ੍ਹਾਂ ਦੇ 'ਡਕ', ਇੱਥੇ ਮਿਲੇਗੀ ਪੂਰੀ ਡਿਟੇਲ
ਮੁੱਕੇਬਾਜ਼ ਦੇ ਮਾਪਿਆਂ ਵਲੋਂ ਦਰਜ ਕਰਵਾਈ ਗਈ ਐੱਫ. ਆਈ. ਆਰ. ਅਨੁਸਾਰ ਵਾਰ-ਵਾਰ ਮਾਨਸਿਕ ਅਤੇ ਸਰੀਰਕ ਪ੍ਰੇਸ਼ਾਨੀ ਕਾਰਨ ਉਹ ਡਿਪਰੈਸ਼ਨ ਵਿਚ ਚਲੀ ਗਈ ਹੈ। ਐੱਫ. ਆਈ. ਆਰ. ’ਚ ਮੁਲਜ਼ਮ ਦਾ ਨਾਂ ਜਨਤਕ ਨਹੀਂ ਕੀਤਾ ਗਿਆ, ਕਿਉਂਕਿ ਅਜੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਇਹ ਵੀ ਪੜ੍ਹੋ : 'ਬਾਲਕੋਨੀ 'ਚ...' ਜਗ ਜ਼ਾਹਿਰ ਹੋ ਗਈ ਜਸਪ੍ਰੀਤ ਬੁਮਰਾਹ ਦੀ ਸੱਚਾਈ, ਵਾਈਫ ਸੰਜਨਾ ਗਣੇਸ਼ਨ ਦਾ ਵੱਡਾ ਖੁਲਾਸਾ
ਜਦੋਂ ਇਸ ਮਾਮਲੇ ’ਚ ਬਾਕਸਿੰਗ ਫੈੱਡਰੇਸ਼ਨ ਆਫ਼ ਇੰਡੀਆ ਅਤੇ ਸਪੋਰਟਸ ਅਥਾਰਟੀ ਆਫ਼ ਇੰਡੀਆ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ 17 ਸਾਲਾ ਪੀੜਤਾ ਤੋਂ ਧਮਕੀ ਅਤੇ ਥੱਪੜ ਮਾਰਨ ਦੀਆਂ ਘਟਨਾਵਾਂ ਬਾਰੇ ਸ਼ਿਕਾਇਤ ਪ੍ਰਾਪਤ ਹੋਣ ਦੀ ਗੱਲ ਸਵੀਕਾਰ ਕੀਤੀ ਪਰ ਐੱਫ. ਆਈ. ਆਰ. ’ਚ ਲਾਏ ਗਏ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਬਾਰੇ ਉਨ੍ਹਾਂ ਨੂੰ ਸੂਚਿਤ ਕੀਤੇ ਜਾਣ ਤੋਂ ਇਨਕਾਰ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8