ਜੋਸ਼ਨਾ ਨੇ ਵਰਲਡ ਚੈਂਪੀਅਨਸ਼ਿਪ 'ਚ ਕੀਤੀ ਜੇਤੂ ਸ਼ੁਰੂਆਤ

Saturday, Oct 26, 2019 - 05:00 PM (IST)

ਜੋਸ਼ਨਾ ਨੇ ਵਰਲਡ ਚੈਂਪੀਅਨਸ਼ਿਪ 'ਚ ਕੀਤੀ ਜੇਤੂ ਸ਼ੁਰੂਆਤ

ਸਪੋਰਟਸ ਡੈਸਕ— ਜੋਸ਼ਨਾ ਚਿਨੱਪਾ ਨੇ ਸੀ. ਆਈ. ਬੀ.  ਪੀ. ਐੱਸ. ਏ ਮਹਿਲਾ ਵਰਲਡ ਸਕੁਐਸ਼ ਚੈਂਪੀਅਨਸ਼ਿਪ ਦੇ ਆਪਣੇ ਸ਼ੁਰੂਆਤੀ ਮੁਕਾਬਲੇ 'ਚ ਅਮਰੀਕਾ ਦੀ ਹਾਲੇ ਮੈਂਡੀਜ਼ 'ਤੇ ਜਿੱਤ ਦੇ ਨਾਲ ਆਪਣੇ ਅਭਿਆਨ ਦਾ ਆਗਾਜ਼ ਕੀਤਾ। ਭਾਰਤੀ ਖਿਡਾਰੀ ਨੂੰ ਹਾਲਾਂਕਿ ਗੈਰ ਦਰਜੇ ਮੈਂਡੀਜ਼ ਨੇ ਮੁਕਾਬਲੇ 'ਚ ਸਖਤ ਟੱਕਰ ਦਿੱਤੀ। 12ਵੇਂ ਦਰਜੇ ਦੀ ਜੋਸ਼ਨਾ ਨੇ ਅਨੁਭਵ ਦਾ ਫਾਇਦਾ ਚੁੱਕਦੀ ਹੋਏ ਇਸ ਮੁਸ਼ਕਿਲ ਮੁਕਾਬਲੇ ਨੂੰ 9-11, 12-10,8-11, 11-6, 11-6 ਨਾਲ ਆਪਣੇ ਨਾਂ ਕੀਤਾ। ਇਕ ਹੋਰ ਭਾਰਤੀ ਖਿਡਾਰਣ ਸੁਨੈਨਾ ਕੁਰੁਵਿਲਾ ਨੂੰ ਹਾਲਾਂਕਿ ਪਹਿਲੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਬੈਲਜ਼ੀਅਮ ਦੀ ਨੇਲੀ ਜਾਇਲਸ ਨੇ 8-11, 11-7,11-4,11-5 ਨਾਲ ਹਰਾਇਆ। ਇਸ ਟੂਰਨਾਮੈਂਟ ਦੇ ਨਾਲ ਇੱਥੇ ਮਿਸਰ ਪੁਰਸ਼ ਓਪਨ ਦਾ ਵੀ ਆਯੋਜਨ ਹੋ ਰਿਹਾ ਜਿੱਥੇ ਭਾਰਤੀ ਖਿਡਾਰੀ ਸੌਰਵ ਘੋਸ਼ਾਲ ਨੂੰ ਪਹਿਲੇ ਦੌਰ 'ਚ ਬਾਈ ਮਿਲੀ ਹੈ। ਰਮਿਤ ਟੰਡਨ ਨੂੰ ਹਾਲਾਂਕਿ ਪਹਿਲੇ ਦੌਰ 'ਚ ਹਾਂਗਕਾਂਗ ਦੇ ਲੀਓ ਅਊ ਨੇ ਇਕ ਪਾਸੜ ਮੁਕਾਬਲੇ 'ਚ 11 -5,11-7,11-2 ਨਾਲ ਹਰਾਇਆ। ਟੂਰਨਾਮੈਂਟ 'ਚ ਵਿਕਰਮ ਮਲਹੋਤਰਾ ਵੀ ਭਾਗ ਲੈ ਰਹੇ ਹਨ।


Related News