ਜੋਸ਼ਨਾ ਬ੍ਰਿਟਿਸ਼ ਓਪਨ ਦੇ ਪ੍ਰੀ ਕੁਆਰਟਰ ਫਾਈਨਲ ''ਚ

Thursday, May 23, 2019 - 02:22 AM (IST)

ਜੋਸ਼ਨਾ ਬ੍ਰਿਟਿਸ਼ ਓਪਨ ਦੇ ਪ੍ਰੀ ਕੁਆਰਟਰ ਫਾਈਨਲ ''ਚ

ਹੁਲ (ਇੰਗਲੈਂਡ)- ਭਾਰਤ ਦੀ ਜੋਸ਼ਨਾ ਚਿਨੰਪਾ ਨੇ ਸਖਤ ਮੁਕਾਬਲੇ ਵਿਚ ਜਿੱਤ ਦੇ ਨਾਲ ਇੱਥੇ ਬ੍ਰਿਟਿਸ਼ ਓਪਨ ਸਕੁਐੈਸ਼ ਦੇ ਪ੍ਰੀ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ ਜੋ ਪੀ. ਐੱਸ. ਏ. ਵਿਸ਼ਵ ਟੂਰ ਪਲੈਟੀਨਮ ਪ੍ਰਤੀਯੋਗਿਤਾ ਹੈ। ਸੌਰਭ ਘੋਸ਼ਾਲ ਅਤੇ ਰਮਿਤ ਟੰਡਨ ਹਾਲਾਂਕਿ ਹਾਰ ਕਾਰਨ ਪ੍ਰਤੀਯੋਗਿਤਾ 'ਚੋਂ ਬਾਹਰ ਹੋ ਗਏ। ਡਰਾਅ ਵਿਚ 15ਵੀਂ ਅਤੇ ਉਸ ਤੋਂ ਘੱਟ ਦਰਜੇ ਵਾਲੀ ਜੋਸ਼ਨਾ ਨੂੰ ਪਹਿਲੇ ਦੌਰ 'ਚ ਬਾਈ ਮਿਲੀ ਸੀ, ਜਦਕਿ ਮੰਗਲਵਾਰ ਦੇਰ ਰਾਤ ਅਗਲੇ ਦੌਰ 'ਚ ਉਸ ਨੂੰ ਇੰਗਲੈਂਡ ਦੀ ਮਿਲੀ ਟਾਮਲਿਨਸਨ ਨੂੰ 12-10, 11-3, 11-9 ਨਾਲ ਹਰਾਉਣ ਲਈ ਕਾਫੀ ਪਸੀਨਾ ਵਹਾਉਣਾ ਪਿਆ। ਉਸਦਾ ਅਗਲਾ ਮੁਕਾਬਲਾ 6ਵੀਂ ਦਰਜਾ ਪ੍ਰਾਪਤ ਇੰਗਲੈਂਡ ਦੀ ਸਾਰਾਹ ਜੇਨ ਪੈਰੀ ਨਾਲ ਹੋਵੇਗਾ। ਘੋਸ਼ਾਲ ਨੂੰ ਅਬਦੇਲ ਗਵਾਦ ਨੇ 11-9, 11-4, 7-11, 11-6 ਨਾਲ ਤੇ ਰਮਿਤ ਨੂੰ ਜੇਮਸ ਵਿਲਸਟਾਪ ਨੇ 11-8, 11-8, 11-1 ਨਾਲ ਹਰਾਇਆ।


author

Gurdeep Singh

Content Editor

Related News