ਏਸ਼ੀਆਈ ਖੇਡਾਂ 2018 : ਸਕੁਐਸ਼ 'ਚ ਜੋਸ਼ਨਾ ਚਿਨੱਪਾ ਨੇ ਭਾਰਤ ਨੂੰ ਦਿਵਾਇਆ ਕਾਂਸੀ ਤਮਗਾ

08/25/2018 4:00:06 PM

ਜਕਾਰਤਾ— ਸਕੁਐਸ਼ ਖਿਡਾਰਨ ਜੋਸ਼ਨਾ ਚਿਨੱਪਾ ਨੇ ਏਸ਼ੀਆਈ ਖੇਡਾਂ 2018 'ਚ ਕਾਂਸੀ ਦਾ ਤਮਗਾ ਆਪਣੇ ਨਾਂ ਕੀਤਾ ਹੈ। ਚਿਨੱਪਾ ਨੂੰ ਮਲੇਸ਼ੀਆ ਦੀ ਸਿਵਾਸਾਂਗਰੀ ਸੁਬ੍ਰਮਣੀਅਮ ਹੱਥੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜੋਸ਼ਨਾ ਨੇ ਹਾਂਗਕਾਂਗ ਦੀ ਲਿਨ ਹੋ ਚਾਨ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਸੀ।

ਰਾਸ਼ਟਰਮੰਡਲ ਖੇਡਾਂ 2014 'ਚ ਸੋਨ ਤਮਗਾ ਜਿੱਤ ਚੁੱਕੀ ਹੈ ਜੋਸ਼ਨਾ
31 ਸਾਲਾ ਜੋਸ਼ਨਾ ਨੂੰ ਸਭ ਤੋਂ ਪਹਿਲਾਂ ਪਛਾਣ ਰਾਸ਼ਟਰਮੰਡਲ ਖੇਡਾਂ 2014 ਦੇ ਦੌਰਾਨ ਮਿਲੀ ਸੀ। ਜੋਸ਼ਨਾ ਨੇ ਡਬਲ ਈਵੈਂਟ 'ਚ ਸੋਨ ਤਮਗਾ ਜਿੱਤਿਆ ਸੀ। ਇਸ ਤੋਂ ਇਲਾਵਾ ਇਸੇ ਸਾਲ ਹੋਈ ਗੋਲਡ ਕੋਸਟ ਰਾਸ਼ਟਮੰਡਲ ਖੇਡਾਂ 'ਚ ਵੀ ਜੋਸ਼ਨਾ ਨੇ ਚਾਂਦੀ ਦਾ ਤਮਗਾ ਜਿੱਤਿਆ ਸੀ। ਜੋਸ਼ਨਾ ਹੁਣ ਸਕੁਐਸ਼ ਰੇਟਿੰਗ 'ਚ 17ਵੇਂ ਨੰਬਰ 'ਤੇ ਹੈ। ਕਰੀਬ 15 ਸਾਲ ਪਹਿਲਾਂ ਉਸ ਨੇ ਪ੍ਰੋਫੈਸ਼ਨਲ ਪੱਧਰ 'ਤੇ ਖੇਡਣਾ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਤੋਂ ਏਸ਼ੀਅਨ ਸਕੁਐਸ਼, ਐੱਨ.ਐੱਸ.ਸੀ. ਸੀਰੀਜ਼, ਬ੍ਰਿਟਿਸ਼ ਜੂਨੀਅਰ ਓਪਨ, ਏਸ਼ੀਅਨ ਜੂਨੀਅਰ, ਵਰਲਡ ਜੂਨੀਅਰ ਚੈਂਪੀਅਨ ਦੇ ਇਲਾਵਾ ਸੈਫ ਗੇਮਸ, ਮਲੇਸ਼ੀਆ ਜੂਨੀਅਰ 'ਚ ਵੀ ਉਹ ਜਿੱਤ ਚੁੱਕੀ ਹੈ।


Related News