ਚੇਨਈ ਸੁਪਰ ਕਿੰਗਜ਼ ਨਾਲ ਜੁੜੇਗਾ ਆਸਟਰੇਲੀਆ ਦਾ ਇਹ ਤੇਜ਼ ਗੇਂਦਬਾਜ਼, ਇਸ ਖਿਡਾਰੀ ਦੀ ਲਵੇਗਾ ਜਗ੍ਹਾ

Saturday, Apr 24, 2021 - 04:48 PM (IST)

ਚੇਨਈ ਸੁਪਰ ਕਿੰਗਜ਼ ਨਾਲ ਜੁੜੇਗਾ ਆਸਟਰੇਲੀਆ ਦਾ ਇਹ ਤੇਜ਼ ਗੇਂਦਬਾਜ਼, ਇਸ ਖਿਡਾਰੀ ਦੀ ਲਵੇਗਾ ਜਗ੍ਹਾ

ਚੇਨਈ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਦੀ ਜਗ੍ਹਾ ਲੈਣ ਲਈ ਉੱਥੋਂ ਦੇ ਤੇਜ਼ ਗੇਂਦਬਾਜ਼ ਜੈਸਨ ਬੇਹਰਨਡੋਰਫ਼ ਭਾਰਤ ਰਵਾਨਾ ਹੋ ਗਏ ਹਨ। ਚੇਨਈ ਸੁਪਰਕਿੰਗਜ਼ ਨੇ ਬੇਹਨਡੋਰਫ਼ ਨੂੰ ਹੇਜ਼ਲਵੁੱਡ ਦੀ ਜਗ੍ਹਾ ਕਰਾਰਬੱਧ ਕੀਤਾ ਹੈ।

ਇਹ ਵੀ ਪੜ੍ਹੋ : ਜਨਮ ਦਿਨ ’ਤੇ ਖ਼ਾਸ : ਸਚਿਨ ਤੇਂਦੁਲਕਰ ਦੇ ਉਹ ਸ਼ਾਨਦਾਰ ਰਿਕਾਰਡ ਜੋ ਸ਼ਾਇਦ ਹੀ ਕਦੀ ਟੁੱਟਣ

PunjabKesariਹੇਜ਼ਲਵੁੱਡ ਨੇ ਆਗਾਮੀ ਕੌਮਾਂਤਰੀ ਸੈਸ਼ਨ ਦਾ ਹਵਾਲਾ ਦਿੰਦੇ ਹੋਏ ਖ਼ੁਦ ਨੂੂੰ ਆਈ. ਪੀ. ਐੱਲ. ਤੋਂ ਹਟਾ ਲਿਆ ਸੀ ਤਾਂ ਜੋ ਉਹ ਮਾਨਸਿਕ ਤੇ ਸਰੀਰਕ ਤੌਰ ’ਤੇ ਫ਼ਿੱਟ ਰਹਿ ਸਕਣਗੇ। ਬੇਹਰਨਡੋਰਫ਼ ਨੇ 2019 ’ਚ ਮੁੰਬਈ ਇੰਡੀਅਨਜ਼ ਲਈ ਪੰਜ ਮੈਚ ਖੇਡ ਕੇ ਪੰਜ ਵਿਕਟਾਂ ਲਈਆਂ ਸਨ। ਉਹ ਇਸ ਸੈਸ਼ਨ ’ਚ ਨੀਲਾਮੀ ’ਚ ਵਿਕੇ ਨਹੀਂ ਸਨ ਤੇ ਉਨ੍ਹਾਂ ਦਾ ਆਧਾਰ ਮੁੱਲ ਇਕ ਕਰੋੜ ਰੁਪਏ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News