ਆਰੇਂਜ ਕੈਪ ਦੀ ਦੌੜ ''ਚ ਬਰਾਬਰੀ ''ਤੇ ਬਟਲਰ ਤੇ ਈਸ਼ਾਨ ਕਿਸ਼ਨ
Tuesday, Apr 05, 2022 - 01:25 AM (IST)
ਨਵੀਂ ਮੁੰਬਈ- ਆਪਣੇ ਪਹਿਲੇ 2 ਮੈਚਾਂ ਵਿਚ ਰਾਜਸਥਾਨ ਰਾਇਲਜ਼ ਦੇ ਜਾਸ ਬਟਲਰ ਅਤੇ ਮੁੰਬਈ ਇੰਡੀਅਨਜ਼ ਦੇ ਈਸ਼ਾਨ ਕਿਸ਼ਨ ਨੇ 135 ਦੌੜਾਂ ਬਣਾਈਆਂ। ਫਿਲਹਾਲ ਆਰੇਂਜ ਕੈਪ ਦੀ ਦੌੜ ਵਿਚ ਦੋਵੇਂ ਖਿਡਾਰੀ ਹਨ। ਮੁੰਬਈ ਅਤੇ ਰਾਜਸਥਾਨ ਦੇ ਵਿਚਾਲੇ ਹੋਏ ਮੈਚ 'ਚ ਬਟਲਰ ਨੇ 68 ਗੇਂਦਾਂ ਵਿਚ 100 ਦੌੜਾਂ ਦੀ ਪਾਰੀ ਖੇਡੀ ਸੀ ਅਤੇ ਉਸ ਮੈਚ ਦੀ ਦੂਜੀ ਪਾਰੀ ਵਿਚ ਕਿਸ਼ਨ ਨੇ 43 ਗੇਂਦਾਂ ਵਿਚ 54 ਦੌੜਾਂ ਦੀ ਪਾਰੀ ਖੇਡੀ ਸੀ। ਕਿਸ਼ਨ ਨੇ ਮੁੰਬਈ ਦੇ ਪਹਿਲੇ ਮੈਚ ਵਿਚ ਵੀ 48 ਗੇਂਦਾਂ ਵਿਚ 81 ਦੌੜਾਂ ਦੀ ਪਾਰੀ ਖੇਡੀ ਸੀ। ਹਾਲਾਂਕਿ ਇਨ੍ਹਾਂ ਦੋਵਾਂ ਮੈਚਾਂ ਵਿਚ ਉਸਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਖ਼ਬਰ ਪੜ੍ਹੋ- NZ v NED : ਨਿਊਜ਼ੀਲੈਂਡ ਨੇ ਨੀਦਰਲੈਂਡ ਨੂੰ 3-0 ਨਾਲ ਕੀਤਾ ਕਲੀਨ ਸਵੀਪ
ਇਸ ਲਿਸਟ ਵਿਚ 109 ਦੌੜਾਂ ਦੇ ਨਾਲ ਸ਼ਿਵਮ ਦੂਬੇ ਤੀਜੇ ਸਥਾਨ 'ਤੇ ਹੈ। ਇਸ ਦੌਰਾਨ ਲੀਆਮ ਲਿਵਿੰਗਸਟਨ (98) ਅਤੇ ਆਂਦਰੇ ਰਸੇਲ (95) ਚੌਥੇ ਤੇ ਪੰਜਵੇਂ ਸਥਾਨ 'ਤੇ ਹੈ। ਸਭ ਤੋਂ ਜ਼ਿਆਦਾ ਵਿਕਟਾਂ ਦੇ ਲਈ ਪਰਪਲ ਕੈਪ ਦੇ ਮਾਮਲੇ ਵਿਚ ਕੇ. ਕੇ. ਆਰ. ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਇਸ ਸਮੇਂ ਆਈ. ਪੀ. ਐੱਲ. 2022 ਵਿਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਹਨ। ਉਨ੍ਹਾਂ ਨੇ 7.37 ਦੀ ਔਸਤ ਨਾਲ ਤਿੰਨ ਮੈਚਾਂ ਵਿਚ 8 ਵਿਕਟਾਂ ਹਾਸਲ ਕੀਤੀਆਂ ਹਨ, ਇਸ ਵਿਚ 4 ਵਿਕਟਾਂ ਉਨ੍ਹਾਂ ਨੇ ਪੰਜਾਬ ਦੇ ਵਿਰੁੱਧ ਹਾਸਲ ਕੀਤੀਆਂ ਸਨ। ਇਸ ਤੋਂ ਬਾਅਦ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿਚ ਰਾਹੁਲ ਚਾਹਰ ਹਨ, ਜਿਨ੍ਹਾਂ ਨੇ ਹੁਣ ਤੱਕ ਕੁੱਲ 6 ਵਿਕਟਾਂ ਹਾਸਲ ਕੀਤੀਆਂ ਹਨ। ਇਸ ਦੇ ਨਾਲ ਹੀ ਮੁਹੰਮਦ ਸ਼ੰਮੀ, ਟਿਮ ਸਾਊਦੀ, ਵਾਨਿੰਦੁ ਹਸਰੰਗਾ ਅਤੇ ਡਵੇਨ ਬ੍ਰਾਵੋ ਤੀਜੇ ਸਥਾਨ 'ਤੇ ਹਨ। ਇਨ੍ਹਾਂ ਸਾਰਿਆਂ ਗੇਂਦਬਾਜ਼ਾਂ ਨੇ 5-5 ਵਿਕਟਾਂ ਹਾਸਲ ਕੀਤੀਆਂ ਹਨ।
ਇਹ ਖ਼ਬਰ ਪੜ੍ਹੋ-SA v BAN : ਬੰਗਲਾਦੇਸ਼ 53 ਦੌੜਾਂ 'ਤੇ ਢੇਰ, ਦੱਖਣੀ ਅਫਰੀਕਾ ਨੇ ਜਿੱਤਿਆ ਪਹਿਲਾ ਟੈਸਟ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।