ਦੱਖਣ ਅਫਰੀਕਾ ਦਾ ਇਹ ਮਹਾਨ ਫੀਲਡਰ ਬਣਨਾ ਚਾਹੁੰਦੈ ਟੀਮ ਇੰਡੀਆ ਦਾ ਫੀਲਡਿੰਗ ਕੋਚ
Wednesday, Jul 24, 2019 - 04:02 PM (IST)

ਸਪੋਰਸਟ ਡੈਸਕ— ਦੁਨੀਆਭਰ 'ਚ ਆਪਣੀ ਫੀਲਡਿੰਗ ਦਾ ਲੋਹਾ ਮਨਵਾਉਣ ਵਾਲੇ ਇਕ ਸਾਬਕਾ ਮਹਾਨ ਦੱਖਣ ਅਫਰੀਕਾ ਕ੍ਰਿਕਟਰ ਜੋਂਟੀ ਰੋਡਸ ਨੇ ਟੀਮ ਇੰਡੀਆ ਦੇ ਫੀਲਡਿੰਗ ਕੋਚ ਦੇ ਅਹੁੱਦੇ ਲਈ ਅਪਲਾਈ ਕੀਤਾ ਹੈ। ਜੋਂਟੀ ਰੋਡਸ ਨੇ ਟੀਮ ਇੰਡਿਆ ਦੇ ਕੋਚਿੰਗ ਸਟਾਫ 'ਚ ਸ਼ਾਮਲ ਹੋਣ ਲਈ ਆਪਣੀ ਟੋਪੀ ਬੀ. ਸੀ. ਸੀ. ਆਈ ਦੇ ਪਾਲੇ 'ਚ ਪਾ ਸੁੱਟ ਦਿੱਤੀ ਹੈ, ਜਿਸ ਦਾ ਐਲਾਨ ਜਲਦ ਹੋਣਾ ਹੈ।
ਦੱਖਣੀ ਅਫਰੀਕਾ ਦੀ ਟੀਮ ਦੇ ਸਾਬਕਾ ਦਿੱਗਜ ਫੀਲਡਰ ਜੋਂਟੀ ਰੋਡਸ ਨੇ ਜਿਸ ਤਰ੍ਹਾਂ ਆਪਣੇ ਕ੍ਰਿਕਟ ਕਰਿਅਰ 'ਚ ਆਪਣੀ ਫੀਲਡਿੰਗ ਨਾਲ ਸਾਰਿਆਂ ਨੂੰ ਆਪਣਾ ਮੁਰੀਦ ਬਣਾਇਆ ਸੀ । ਠੀਕ ਉਸੇਂ ਤਰ੍ਹਾਂ ਉਹ ਫੀਲਡਿੰਗ ਕੋਚ ਦੇ ਤੌਰ 'ਤੇ ਆਪਣੀ ਪਹਿਚਾਣ ਬਰਕਰਾਰ ਰੱਖੀ ਹੋਈ ਹਨ। ਜੋਂਟੀ ਰੋਡਸ ਨੇ ਬਤੌਰ ਫੀਲਡਿੰਗ ਕੋਚ ਦੱਖਣੀ ਅਫਰੀਕਾ ਤੇ ਆਈ. ਪੀ. ਐੱਲ ਫਰੈਂਚਾਇਜ਼ੀ ਮੁੰਬਈ ਇੰਡੀਅਨਜ਼ ਨੂੰ ਆਪਣੀ ਸੇਵਾਵਾਂ ਦਿੱਤੀਆਂ ਹਨ।
ਮੌਜੂਦਾ ਸਮਾਂ ਦੀ ਗੱਲ ਕਰੀਏ ਤਾਂ ਟੀਮ ਇੰਡੀਆ ਦੇ ਫੀਲਡਿੰਗ ਨੂੰ ਆਰ ਸ਼ੀ੍ਰਰ ਹਨ, ਜਿਨ੍ਹਾਂ ਦਾ ਕਾਰਜਕਾਲ 45 ਦਿਨ ਵੱਧਾ ਦਿੱਤਾ ਗਿਆ ਹੈ। ਆਰ. ਸ਼੍ਰੀਧਰ ਵੈਸਟਇੰਡੀਜ਼ ਦੌਰੇ 'ਤੇ ਭਾਰਤੀ ਟੀਮ ਦੇ ਨਾਲ ਰਹਾਂਗੇ। ਇਸ 'ਚ ਬੀ. ਸੀ. ਸੀ. ਆਈ ਨੇ ਹੈੱਡ ਕੋਚ ਸਮੇਤ ਬਾਕੀ ਸਪੋਰਟ ਸਟਾਫ ਦੀਆਂ ਐਪਲੀਕੇਸ਼ਨਾਂ ਜਾਰੀ ਕਰ ਦਿੱਤੀਆਂ ਹਨ, ਜਿਸ ਦੇ ਲਈ ਜੋਂਟੀ ਰੋਡਸ ਨੇ ਵੀ ਅਪਲਾਈ ਕੀਤਾ ਹੈ।
ਹਾਲਾਂਕਿ ਫੀਲਡਿੰਗ ਕੋਚ ਆਰ. ਸ਼੍ਰੀਧਰ ਨੂੰ ਸਿੱਧੇ ਐਂਟਰੀ ਮਿਲ ਸਕਦੀ ਹੈ, ਪਰ ਕਪਿਲ ਦੇਵ ਦੀ ਅਗੁਵਾਈ ਵਾਲੀ ਕ੍ਰਿਕੇਟ ਐਡਵਾਇਜ਼ਰੀ ਕਮੇਟੀ ਜੋਂਟੀ ਰੋਡਸ ਨੂੰ ਮੌਕੇ ਦੇ ਸਕਦੀ ਹੈ । ਜੇਕਰ ਜੋਂਟੀ ਰੋਡਸ ਕ੍ਰਿਕੇਟ ਐਡਵਾਇਜ਼ਰੀ ਕਮੇਟੀ ਦੇ ਉਮੀਦਾਂ 'ਤੇ ਖਰੇ ਉਤਰਦੇ ਹਨ ਤਾਂ ਉਨ੍ਹਾਂ ਨੂੰ ਮੌਕਾ ਮਿਲਣਾ ਸੰਭਵ ਹੈ।