ਤੇਪੇ ਸਿਗਮਨ ਇੰਟਰਨੈਸ਼ਨਲ ਸ਼ਤਰੰਜ ਦਾ ਖਿਤਾਬ ਜੋਨਸ ਨੇ ਜਿੱਤਿਆ

Friday, May 10, 2019 - 08:02 PM (IST)

ਤੇਪੇ ਸਿਗਮਨ ਇੰਟਰਨੈਸ਼ਨਲ ਸ਼ਤਰੰਜ ਦਾ ਖਿਤਾਬ ਜੋਨਸ ਨੇ ਜਿੱਤਿਆ

ਮਾਲਮੋ (ਸਵੀਡਨ) (ਨਿਕਲੇਸ਼ ਜੈਨ)— ਤੇਪੇ ਸਿਗਮਨ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਇੰਗਲੈਂਡ ਦੇ ਗਾਵਿਨ ਜੋਨਸ ਨੇ 7 ਰਾਊਂਡਜ਼ 'ਚ 5 ਅੰਕ ਬਣਾ ਕੇ ਜਿੱਤਿਆ। ਆਖਰੀ ਰਾਊਂਡ ਵਿਚ ਉਸ ਨੇ ਭਾਰਤ ਦੇ ਪੇਂਟਾਲਾ ਹਰਿਕ੍ਰਿਸ਼ਣਾ ਨਾਲ ਡਰਾਅ ਖੇਡਿਆ। ਹਰਿਕ੍ਰਿਸ਼ਣਾ ਪ੍ਰਤੀਯੋਗਿਤਾ ਵਿਚ ਚੰਗਾ ਖੇਡਿਆ ਅਤੇ 2 ਜਿੱਤਾਂ ਤੇ 5 ਡਰਾਅ ਨਾਲ 4.5 ਅੰਕ ਬਣਾ ਕੇ ਦੂਜੇ ਸਥਾਨ 'ਤੇ ਰਿਹਾ। ਇਸ ਪ੍ਰਤੀਯੋਗਿਤਾ ਤੋਂ ਹਰਿਕ੍ਰਿਸ਼ਣਾ 3 ਰੇਟਿੰਗ ਅੰਕਾਂ ਦੀ ਬੜ੍ਹਤ ਹਾਸਲ ਕਰਨ ਵਿਚ ਕਾਮਯਾਬ ਰਿਹਾ ਤੇ ਇਸ ਦੇ ਨਾਲ ਉਹ ਹੁਣ ਵਿਸ਼ਵ ਰੈਂਕਿੰਗ ਵਿਚ 2734 ਅੰਕਾਂ ਦੇ ਸੁਧਾਰ ਨਾਲ 24ਵੇਂ ਸਥਾਨ 'ਤੇ ਪਹੁੰਚ ਗਿਆ ਹੈ।


author

Gurdeep Singh

Content Editor

Related News