ਐੱਫ.ਸੀ. ਪੁਣੇ ਸਿਟੀ ''ਚ ਸ਼ਾਮਲ ਹੋਏ ਸਪੇਨ ਦੇ ਫੁੱਟਬਾਲਰ ਜਾਨਾਥਨ ਵਿਲਾ
Friday, Aug 24, 2018 - 11:36 AM (IST)
ਪੁਣੇ— ਇੰਡੀਅਨ ਸੁਪਰ ਲੀਗ (ਆਈ.ਐੱਸ.ਐੱਲ.) ਕਲੱਬ ਐੱਫ.ਸੀ. ਪੁਣੇ ਸਿਟੀ ਨੇ ਵੀਰਵਾਰ ਨੂੰ ਆਗਾਮੀ ਸੀਜ਼ਨ ਦੇ ਲਈ ਸਪੈਨਿਸ਼ ਮਿਡਫੀਲਡਰ ਜਾਨਾਥਨ ਵਿਲਾ ਨੂੰ ਟੀਮ 'ਚ ਸ਼ਾਮਲ ਕਰ ਲਿਆ ਹੈ। ਜਾਨਾਥਨ ਨੂੰ ਸਪੇਨ ਦੀ ਚੋਟੀ ਦੀ ਫੁੱਟਬਾਲ ਲੀਗ 'ਚ ਖੇਡਣ ਦਾ ਤਜਰਬਾ ਹੈ। ਉਨ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਸੇਲਟਾ ਵਿਗੋ ਦੇ ਨਾਲ 2006 'ਚ ਕੀਤੀ ਸੀ।
ਜਾਨਾਥਨ ਨੇ ਕਿਹਾ, ''ਮੈਂ ਆਪਣੇ ਕਰੀਅਰ ਦਾ ਨਵਾਂ ਪੰਨਾ ਪਲਟ ਰਿਹਾ ਹਾਂ ਅਤੇ ਭਾਰਤ 'ਚ ਇਹ ਮੇਰਾ ਪਹਿਲਾ ਸੀਜ਼ਨ ਹੈ ਅਤੇ ਮੈਂ ਇਸ ਕਲੱਬ ਅਤੇ ਪ੍ਰਸ਼ੰਸਕਾਂ 'ਤੇ ਹਾਂ-ਪੱਖੀ ਪ੍ਰਭਾਵ ਪਾਵਾਂਗਾ।'' ਗੋਆ ਦੇ ਮੁੱਖ ਕੋਚ ਏਂਜੇਲ ਪੁਰਤਗਾਲ ਨੇ ਕਿਹਾ, ''ਖੇਡ ਪ੍ਰਤੀ ਵਿਲਾ ਇਮਾਨਦਾਰ ਹੈ ਅਤੇ ਮਿਡਫੀਲਡ 'ਚ ਉਨ੍ਹਾਂ ਦਾ ਤਜਰਬਾ ਸਾਡੀ ਟੀਮ ਲਈ ਬਹੁਤ ਮਹੱਤਵਪੂਰਨ ਹੋਵੇਗਾ। ਮੇਰੀ ਯੋਜਨਾ ਮੁਤਾਬਕ ਉਹ ਆਗਾਮੀ ਸੀਜ਼ਨ ਲਈ ਸਾਡੀ ਟੀਮ 'ਚ ਫਿੱਟ ਹੋਣਗੇ ਅਤੇ ਮੈਦਾਨ ਦੇ ਬਾਹਰ ਵੀ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ''
