ਅਦਿਤੀ ਆਰਕਨਸਾਸ ਚੈਂਪੀਅਨਸ਼ਿਪ ''ਚ ਸਾਂਝੇ ਤੌਰ ''ਤੇ 12ਵੇਂ ਸਥਾਨ ''ਤੇ
Monday, Jul 01, 2019 - 03:21 AM (IST)

ਆਰਕਨਸਾਸ (ਅਮਰੀਕਾ)— ਭਾਰਤੀ ਗੋਲਫਰ ਅਦਿਤੀ ਅਸ਼ੋਕ ਵਾਲਮਾਰਟ ਐੈੱਨ. ਡਬਲਯੂ. ਆਰਕਨਸਾਸ ਚੈਂਪੀਅਨਸ਼ਿਪ ਦੇ ਦੂਜੇ ਦਿਨ ਬੋਗੀ ਰਹਿਤ ਚਾਰ ਅੰਡਰ 67 ਦਾ ਕਾਰਡ ਖੇਡ ਕੇ ਸਾਂਝੇ ਤੌਰ 'ਤੇ 12ਵੇਂ ਸਥਾਨ 'ਤੇ ਹੈ। ਅਦਿਤੀ ਪਹਿਲੇ ਦੌਰ ਤੋਂ ਬਾਅਦ ਸਾਂਝੇ ਤੌਰ 'ਤੇ 13ਵੇਂ ਸਥਾਨ 'ਤੇ ਸੀ ਪਰ ਦੋ ਦਿਨਾਂ ਦੀ ਖੇਡ ਤੋਂ ਬਾਅਦ 9 ਅੰਡਰ 133 ਦੇ ਸਕੋਰ ਨਾਲ ਸਾਂਝੇ ਤੌਰ 'ਤੇ 12ਵੇਂ ਸਥਾਨ 'ਤੇ ਪਹੁੰਚ ਗਈ ਹੈ। ਫਾਰਮ 'ਚ ਵਾਪਸੀ ਦੀ ਕੋਸ਼ਿਸ਼ ਕਰ ਰਹੀ ਅਦਿਤੀ ਨੇ ਪਹਿਲੇ 9 ਹੋਲ 'ਚ ਇਕ ਬਰਡੀ ਕੀਤੀ ਪਰ ਬੈਕ ਨਾਈਨ 'ਚ ਉਨ੍ਹਾਂ ਨੇ ਆਪਣੇ ਪ੍ਰਦਰਸ਼ਨ 'ਚ ਹੋਰ ਸੁਧਾਰ ਕਰਦੇ ਹੋਏ 4 ਬਾਰ ਬਰਡੀ ਬਣਾਈ।