ਜੌਨ ਸੀਨਾ ਦੀ ਸਾਬਕਾ ਮੰਗੇਤਰ Nikki Bella ਦਾ ਖੁਲਾਸਾ- ਹੁਣ ਹੋਰ ਇੰਤਜ਼ਾਰ ਨਹੀਂ, ਜਲਦ ਕਰਾਂਗੀ ਵਿਆਹ

Monday, Apr 11, 2022 - 08:58 PM (IST)

ਜੌਨ ਸੀਨਾ ਦੀ ਸਾਬਕਾ ਮੰਗੇਤਰ Nikki Bella ਦਾ ਖੁਲਾਸਾ- ਹੁਣ ਹੋਰ ਇੰਤਜ਼ਾਰ ਨਹੀਂ, ਜਲਦ ਕਰਾਂਗੀ ਵਿਆਹ

ਸਪੋਰਟਸ ਡੈਸਕ - ਡਬਲਯੂ. ਡਬਲਯੂ. ਈ. (WWE) ਦੀ ਦਿੱਗਜ ਨਿੱਕੀ ਬੇਲਾ ਨੇ ਖੁਲਾਸਾ ਕੀਤਾ ਹੈ ਕਿ ਉਹ ਬਹੁਤ ਜਲਦ ਡਾਂਸਰ ਅਰਟੇਮ ਚਿੰਗਵਿਨਟੇਵ ਨਾਲ ਵਿਆਹ ਕਰਨ ਜਾ ਰਹੀ ਹੈ। ਇਕ ਸਾਲ ਪਹਿਲੇ ਡਾਂਸਿੰਗ ਵਿਦ ਦਿ ਸਟਾਰਸ ਵਿਚ ਹਿੱਸਾ ਲੈਣ ਤੋਂ ਬਾਅਦ ਇਹ ਜੋੜੀ 2018 ਤੋਂ ਇਕੱਠੀ ਹੈ ਪਰ ਇਸ ਜੋੜੀ ਨੇ ਜਲਦ ਹੀ ਆਪਣੇ ਪ੍ਰੇਮ ਨੂੰ ਨਾਂ ਦੇਣ ਦੀ ਸੋਚ ਲਈ ਹੈ। ਚਿੰਗਵਿਨਟੇਵ ਨੇ ਨਵੰਬਰ 2019 ਵਿਚ ਨਿੱਕੀ ਨੂੰ ਪ੍ਰੋਪਜ਼ ਕੀਤਾ ਸੀ। ਬੇਲਾ ਨੇ ਸੰਕੇਤ ਦਿੱਤਾ ਕਿ ਉਹ ਇਸੇ ਸਾਲ ਵਿਆਹ ਕਰ ਲਵੇਗੀ।

PunjabKesariPunjabKesariPunjabKesari

ਇਹ ਖ਼ਬਰ ਪੜ੍ਹੋ- RSA v BAN : ਦੱਖਣੀ ਅਫਰੀਕਾ ਨੇ 2-0 ਨਾਲ ਜਿੱਤੀ ਟੈਸਟ ਸੀਰੀਜ਼
ਨਿੱਕੀ ਨੇ ਯੂ. ਐੱਸ. ਏ. ਵੀਕਲੀ ਨੂੰ ਦੱਸਿਆ - ਅਸੀਂ ਵਿਆਹ ਦੀ ਤਰੀਕ ਤੈਅ ਕਰ ਲਈ ਹੈ। ਮੈਂ ਸੰਕੇਤ ਦੇਵਾਂਗੀ ਕਿ ਇਹ ਬਹੁਤ ਜਲਦ 2022 ਵਿਚ ਹੋਵੇਗੀ। ਨਿੱਕੀ ਦੀ ਜੁੜਵਾਂ ਭੈਣ ਬ੍ਰੀ ਬੇਲਾ ਨੇ 2014 ਦੇ ਸਾਥੀ ਪਹਿਲਵਾਨ ਅਤੇ ਸਾਬਕਾ ਡਬਲਯੂ. ਡਬਲਯੂ. ਈ. (WWE) ਚੈਂਪੀਅਨ ਬ੍ਰਾਇਨ ਡੇਨੀਅਲਸ ਉਰਫ ਡੇਨੀਅਲ ਬ੍ਰਾਇਨ ਦੇ ਨਾਲ ਵਿਆਹ ਕੀਤਾ ਸੀ। ਭੈਣ ਦੇ ਵਿਆਹ 'ਤੇ ਉਹ ਬਹੁਤ ਖੁਸ਼ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਉਸ ਦਿਨ ਦਾ ਇੰਤਰਜ਼ਾਰ ਨਹੀਂ ਕਰ ਸਕਦੀ ਜਦੋਂ ਮੈਂ ਸਵਾਗਤੀ ਭਾਸ਼ਣ ਦੇਵਾਂਗੀ।

ਇਹ ਖ਼ਬਰ ਪੜ੍ਹੋ- ਬਾਬਰ ਆਜ਼ਮ ਤੇ ਰੇਸ਼ੇਲ ICC ਦੇ 'ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ' ਬਣੇ

PunjabKesariPunjabKesariPunjabKesari

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News