ਵਿਰਾਟ ਕੋਹਲੀ ਦੇ ਘਰ ਜਨਮ ਲਵੇਗਾ ਮੁੰਡਾ ਜਾਂ ਕੁੜੀ, ਇਸ ਖਿਡਾਰੀ ਦਾ ਟਵੀਟ ਹੋਇਆ ਵਾਇਰਲ

11/20/2020 1:24:52 PM

ਨਵੀਂ ਦਿੱਲੀ : ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨਾ ਸਿਰਫ਼ ਆਪਣੇ ਖੇਡ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ, ਸਗੋਂ ਉਨ੍ਹਾਂ ਦੇ ਟਵੀਟ ਵੀ ਸੁਰਖ਼ੀਆਂ ਬਟੋਰਦੇ ਰਹਿੰਦੇ ਹਨ। ਆਰਚਰ ਆਏ ਦਿਨ ਕੋਈ ਨਾ ਕੋਈ ਟਵੀਟ ਜਾਂ ਪੋਸਟ ਸਾਂਝੀ ਕਰਦੇ ਰਹਿੰਦੇ ਹਨ, ਜਿਸ ਨੂੰ ਪ੍ਰਸ਼ੰਸਕ ਭਵਿੱਖ ਨਾਲ ਜੋੜ ਕੇ ਵੇਖਦੇ ਹਨ। ਆਰਚਰ ਆਪਣੇ ਟਵੀਟ ਜ਼ਰੀਏ ਲੋਕਾਂ ਵਿਚ ਇੰਨੇ ਪ੍ਰਸਿੱਧ ਹਨ ਕਿ ਪ੍ਰਸ਼ੰਸਕ ਉਨ੍ਹਾਂ ਨੂੰ ਭਵਿੱਖ ਦੇਖਣ ਵਾਲਾ ਗਿਆਨੀ ਤੱਕ ਕਹਿੰਦੇ ਹਨ।

ਇਹ ਵੀ ਪੜ੍ਹੋ: ਵਿਗਿਆਨੀਆਂ ਨੇ ਨਵੀਂ ਖ਼ੋਜ 'ਚ ਕੀਤਾ ਦਾਅਵਾ, ਹੁਣ ਬਜ਼ੁਰਗ ਫਿਰ ਤੋਂ ਹੋ ਸਕਦੇ ਹਨ ਜਵਾਨ!

PunjabKesari

ਦਰਅਸਲ ਜੋਫਰਾ ਆਰਚਰ ਨੇ ਇਕ ਟਵੀਟ ਕੀਤਾ ਹੈ, ਜਿਸ ਨੂੰ ਪ੍ਰਸ਼ੰਸਕ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨਾਲ ਜੋੜ ਕੇ ਵੇਖ ਰਹੇ ਹਨ। ਜੋਫਰਾ ਆਰਚਰ ਨੇ ਟਵੀਟ ਕਰਕੇ ਲਿਖਿਆ, 'HUH ਬੁਆਏ'। ਆਰਚਰ ਦੇ ਇਸ ਟਵੀਟ 'ਤੇ ਪ੍ਰਸ਼ੰਸਕ ਮਜ਼ੇਦਾਰ ਪ੍ਰਤੀਕਿਰਿਆ ਦੇ ਰਹੇ ਹਨ। ਰਿਤੇਸ਼ ਨਾਮ ਦੇ ਯੂਜ਼ਰ ਨੇ ਲਿਖਿਆ, 'ਵਿਰਾਟ ਕੋਹਲੀ ਦੇ ਲੜਕਾ ਹੋਣ 'ਤੇ ਜੋਫਰਾ ਆਰਚਰ ਦਾ ਇਹ ਟਵੀਟ ਅੱਗ ਦੀ ਤਰ੍ਹਾਂ ਫੈਲ ਜਾਵੇਗਾ।' ਰਾਹੁਲ ਨਾਮ ਦੇ ਯੂਜ਼ਰ ਨੇ ਲਿਖਿਆ, 'ਵਿਰਾਟ ਕੋਹਲੀ ਜਲਦ ਹੀ ਇਕ ਲੜਕੇ ਦੇ ਪਿਤਾ ਬਨਣ ਵਾਲੇ ਹਨ।' ਇਕ ਯੂਜ਼ਰ ਨੇ ਲਿਖਿਆ, 'ਕੀ ਇਹ ਟਵੀਟ ਭਵਿੱਖਵਾਣੀ ਹੈ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਲੜਕਾ ਹੋਵੇਗਾ, ਬਾਬਾ ਜੋਫਰਾ ਨੇ ਬੋਲਿਆ ਹੋਵੇਗਾ ਤਾਂ ਹੋਵੇਗਾ।'  ਇਕ ਹੋਰ ਯੂਜ਼ਰ ਨੇ ਲਿਖਿਆ, 'ਵਿਰਾਟ ਕੋਹਲੀ ਦੇ ਲੜਕਾ ਹੀ ਹੋਵੇਗਾ।'

ਇਹ ਵੀ ਪੜ੍ਹੋ: ਕ੍ਰਿਕਟਰ ਏ.ਬੀ. ਡਿਵਿਲੀਅਰਸ ਦੇ ਘਰ ਆਈ ਵੱਡੀ ਖ਼ੁਸ਼ਖ਼ਬਰੀ, ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ (ਤਸਵੀਰਾਂ)

PunjabKesari


ਦੱਸ ਦੇਈਏ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਜਨਵਰੀ ਵਿਚ ਮਾਤਾ-ਪਿਤਾ ਬਨਣ ਵਾਲੇ ਹਨ। ਵਿਰਾਟ ਅਤੇ ਅਨੁਸ਼ਕਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਸੀ ਕਿ ਜਨਵਰੀ 2021 ਵਿਚ ਉਹ 2 ਤੋਂ 3 ਹੋ ਜਾਣਗੇ। ਉਦੋਂ ਵੀ ਜੋਫਰਾ ਆਰਚਰ ਦਾ ਇਕ ਪੁਰਾਣਾ ਟਵੀਟ ਵਾਇਰਲ ਹੋਇਆ ਸੀ।

ਇਹ ਵੀ ਪੜ੍ਹੋ: 48 ਦਿਨਾਂ ਦੀ ਸ਼ਾਂਤੀ ਮਗਰੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧੀਆਂ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਨਵੇਂ ਭਾਅ

PunjabKesari


cherry

Content Editor

Related News