ਜੋਅ ਰੂਟ ਨੇ ਤੋੜਿਆ ਐਲਿਸਟੇਅਰ ਕੁੱਕ ਦਾ ਰਿਕਾਰਡ, ਟੈਸਟ ''ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬਣੇ ਬੱਲੇਬਾਜ਼

Wednesday, Oct 09, 2024 - 04:27 PM (IST)

ਮੁਲਤਾਨ : ਇੰਗਲੈਂਡ ਦੇ ਸਟਾਰ ਬੱਲੇਬਾਜ਼ ਜੋਅ ਰੂਟ ਨੇ ਬੁੱਧਵਾਰ ਨੂੰ ਪਾਕਿਸਤਾਨ ਖਿਲਾਫ ਮੁਲਤਾਨ ਕ੍ਰਿਕਟ ਸਟੇਡੀਅਮ 'ਚ ਖੇਡੇ ਜਾ ਰਹੇ ਪਹਿਲੇ ਟੈਸਟ ਦੇ ਤੀਜੇ ਦਿਨ 12,473 ਦੌੜਾਂ ਬਣਾ ਕੇ ਐਲਿਸਟੇਅਰ ਕੁੱਕ ਨੂੰ ਪਿੱਛੇ ਛੱਡ ਦਿੱਤਾ ਹੈ। ਰੂਟ ਟੈਸਟ ਕ੍ਰਿਕਟ ਵਿਚ ਇੰਗਲੈਂਡ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।

ਰੂਟ ਨੇ ਪਾਕਿਸਤਾਨ ਦੀਆਂ ਪਹਿਲੀ ਪਾਰੀ ਦੇ 556 ਦੌੜਾਂ ਦੇ ਜਵਾਬ ਵਿਚ 32 ਦੌੜਾਂ ਨਾਲ ਦਿਨ ਦੀ ਸ਼ੁਰੂਆਤ ਕੀਤੀ ਅਤੇ ਉਸ ਨੂੰ ਇੰਗਲੈਂਡ ਦੇ ਮਹਾਨ ਖਿਡਾਰੀ ਕੁੱਕ (12,472 ਦੌੜਾਂ) ਨੂੰ ਪਿੱਛੇ ਛੱਡਣ ਲਈ ਆਲ ਟਾਈਮ ਟੈਸਟ ਸੂਚੀ ਵਿਚ ਪੰਜਵੇਂ ਸਥਾਨ 'ਤੇ ਜਾਣ ਲਈ ਸਿਰਫ਼ 39 ਦੌੜਾਂ ਦੀ ਲੋੜ ਸੀ। ਉਸਨੇ ਅੱਗੇ ਵਧ ਕੇ ਸ਼ਾਨਦਾਰ ਆਨ-ਡਰਾਈਵ ਖੇਡੀ, ਜਿਹੜੀ ਤੇਜ਼ੀ ਨਾਲ ਬਾਊਂਡਰੀ ਲਾਈਨ ਤੱਕ ਪਹੁੰਚ ਗਈ ਅਤੇ ਰਿਕਾਰਡ ਬਣਾ ਦਿੱਤਾ। ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ ਸਿਰਫ਼ 147 ਟੈਸਟ ਅਤੇ 268 ਪਾਰੀਆਂ 'ਚ ਇਹ ਉਪਲਬਧੀ ਹਾਸਲ ਕੀਤੀ, ਜਦਕਿ ਕੁੱਕ ਨੇ 161 ਟੈਸਟ ਅਤੇ 291 ਪਾਰੀਆਂ 'ਚ ਇਹ ਉਪਲਬਧੀ ਹਾਸਲ ਕੀਤੀ ਸੀ।

ਇਹ ਵੀ ਪੜ੍ਹੋ : ਪਾਕਿਸਤਾਨ ਦੀਆਂ 556 ਦੌੜਾਂ ਦੇ ਜਵਾਬ ’ਚ ਇੰਗਲੈਂਡ ਨੇ ਦਿਖਾਇਆ ਜਜ਼ਬਾ

ਟੈਸਟ ਕ੍ਰਿਕਟ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਦੀ ਸੂਚੀ 'ਚ ਸਿਰਫ ਸਚਿਨ ਤੇਂਦੁਲਕਰ, ਰਿਕੀ ਪੋਂਟਿੰਗ, ਦੱਖਣੀ ਅਫਰੀਕਾ ਦੇ ਜੈਕ ਕੈਲਿਸ ਅਤੇ ਰਾਹੁਲ ਦ੍ਰਾਵਿੜ ਹੀ ਰੂਟ ਤੋਂ ਅੱਗੇ ਹਨ। ਇਸ ਤੋਂ ਪਹਿਲਾਂ ਰੂਟ ਨੇ ਅਗਸਤ 'ਚ ਸ਼੍ਰੀਲੰਕਾ ਖਿਲਾਫ ਲਾਰਡਸ ਟੈਸਟ ਦੌਰਾਨ ਆਪਣਾ 33ਵਾਂ ਅਤੇ 34ਵਾਂ ਟੈਸਟ ਸੈਂਕੜਾ ਲਗਾ ਕੇ ਕੁੱਕ ਨੂੰ ਪਿੱਛੇ ਛੱਡ ਦਿੱਤਾ ਸੀ। ਇਸ ਤਰ੍ਹਾਂ ਉਹ ਟੈਸਟ ਕ੍ਰਿਕਟ 'ਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲਾ ਇੰਗਲੈਂਡ ਦਾ ਖਿਡਾਰੀ ਬਣ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Sandeep Kumar

Content Editor

Related News