ਵਿਸ਼ਵ ਕੱਪ ਦੇ ਪਹਿਲੇ 2 ਮੈਚਾਂ ''ਚ ਨਹੀਂ ਖੇਡਣਾ ਚਾਹੁੰਦੀ ਸੀ ਝੂਲਣ ਗੋਸਵਾਮੀ
Tuesday, Aug 08, 2017 - 10:03 PM (IST)

ਕੋਲਕਾਤਾ— ਭਾਰਤੀ ਮਹਿਲਾ ਟੀਮ ਦੀ ਤੇਜ਼ ਗੇਂਦਬਾਜ਼ ਝੂਲਣ ਗੋਸਵਾਮੀ ਨੇ ਖੁਲਾਸਾ ਕੀਤਾ ਹੈ ਕਿ ਮਹਿਲਾ ਵਿਸ਼ਵ ਕੱਪ ਦੇ ਪਹਿਲੇ 2 ਮੈਚਾਂ ਤੋਂ ਪਹਿਲਾਂ ਖੁਸ਼ ਨਹੀਂ ਸੀ ਕਿਉਂਕਿ ਕੋਚ ਅਰੋਠੇ ਨੇ ਝੂਲਣ ਨੂੰ ਟੀਮ ਦੇ 11 ਖਿਡਾਰੀਆਂ ਤੋਂ ਬਾਹਰ ਰਹਿਣ ਲਈ ਕਹਿ ਦਿੱਤਾ ਸੀ। ਅਰੋਠੇ ਨੇ ਹਾਲਾਂਕਿ ਨਾ ਸਿਰਫ ਇਸ ਤਜਰਬੇਕਾਰ ਤੇਜ਼ ਗੇਂਦਬਾਜ਼ ਦਾ ਸਹਿਯੋਗ ਕੀਤਾ, ਉਨ੍ਹਾਂ ਨੇ ਕਪਤਾਨ ਮਿਤਾਲੀ ਰਾਜ ਵੀ ਪੂਰਾ ਸਹਿਯੋਗ ਦਿੱਤਾ ਅਤੇ ਆਖਰ 'ਚ ਭਾਰਤ ਨੂੰ ਫਾਈਨਲ ਤੱਕ ਪਹੁੰਚਾਉਣ ਦੀ ਝੂਲਣ ਨੇ ਅਹਿਮ ਭੂਮੀਕਾ ਨਿਭਾਈ। ਝੂਲਣ ਨੂੰ ਨੇਤਾਜੀ ਇਨਡੋਰ ਸਟੇਡੀਅਮ 'ਚ ਬੰਗਾਲ ਕ੍ਰਿਕਟ ਸੰਘ ਨੇ ਸਾਲਾਨਾ ਪੁਰਸਕਾਰ ਸਮਾਰੋਹ 'ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਨਮਾਨਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਆਸਟਰੇਲੀਆ ਦਾ ਮੈਚ ਸਾਡੇ ਲਈ ਮਹੱਤਵਪੂਰਨ ਸੀ। ਉਹ ਦੁਨੀਆ ਦੀ ਸਭ ਤੋਂ ਵਧੀਆ ਟੀਮ ਹੈ। ਅਸੀਂ ਆਸਟਰੇਲੀਆ 'ਤੇ ਸ਼ਾਨਦਾਰ ਜਿੱਤ ਹਾਸਲ ਕੀਤੀ।