ਇਸ ਵਜ੍ਹਾ ਕਰਕੇ ਝੂਲਨ ਗੋਸਵਾਮੀ ਨੇ ਲਿਆ ਟੀ-20 ਕ੍ਰਿਕਟ ਤੋਂ ਸੰਨਿਆਸ
Friday, Aug 24, 2018 - 10:59 AM (IST)
ਨਵੀਂ ਦਿੱਲੀ— ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦੀ ਘੋਸ਼ਣਾ ਕਰਨ ਤੋਂ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਅਨੁਭਵੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੇ ਕਿਹਾ ਕਿ ਇੱਕਠੇ ਦੋਵੇਂ ਪ੍ਰਰੁਪ 'ਚ ਖੇਡਦੇ ਰਹਿਣਾ ਉਨ੍ਹਾਂ ਲਈ ਮੁਸ਼ਕਲ ਹੋ ਗਿਆ ਸੀ। ਅਤੇ ਹੁਣ ਉਹ ਵਨ ਡੇ 'ਤੇ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹੈ। ਝੂਲਨ ਨੇ ਕਿਹਾ,' ਇਹ ਕੁਝ ਖਾਸ ਸੀ ਜਿਸ ਦੇ ਬਾਰੇ 'ਚ ਮੈਂ ਬਹੁਤ ਸਮੇਂ ਤੋਂ ਸੋਚ ਰਹੀ ਸੀ। ਹੁਣ ਮੈਂ ਵਨ ਡੇ 'ਤੇ ਧਿਆਨ ਲਗਾਉਣਾ ਚਾਹੁੰਦੀ ਹਾਂ ਕਿਉਂ ਕਿ ਮੈਨੂੰ ਲੱਗਦਾ ਹੈ ਕਿ ਮੈਂ ਦੋਵੇਂ ਪਾਸੇ ਆਪਣੇ ਵਧੀਆ ਪ੍ਰਦਰਸ਼ਨ ਯੋਗ ਨਹੀਂ ਸੀ। ਇਹ ਪੁੱਛੇ ਜਾਣ 'ਤੇ ਕਿ ਹੁਣ ਵਿਸ਼ਵ ਕਪ ਸ਼ੁਰੂ 'ਚ ਸਿਰਫ ਤਿੰਨ ਮਹੀਨੇ ਦਾ ਸਮਾਂ ਹੀ ਬਚਿਆ ਹੈ ਤਾਂ ਕਿ ਅਜਿਹੇ 'ਚ ਉਨ੍ਹਾਂ ਦੇ ਇਸ ਫੈਸਲੇ ਦਾ ਅਸਰ ਟੀਮ ਦੇ ਪ੍ਰਦਰਸ਼ਨ 'ਤੇ ਪਵੇਗਾ, ਉਨ੍ਹਾਂ ਨੇ ਕਿਹਾ, ' ਮੈਨੂੰ ਲਗਦਾ ਹੈ ਕਿ ਟੀਮ 'ਚ ਬਹੁਤ ਚੰਗੇ ਖਿਡਾਰੀ ਹਨ , ਮੈਂ ਇਹ ਨਹੀਂ ਸਕਦੀ ਕਿ ਉਹ ਮੇਰਾ ਜਗ੍ਹਾ ਲੈਣਗੇ ਜਾਂ ਨਹੀਂ, ਪਰ ਮੈਨੂੰ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਦੀ ਪ੍ਰਤਿਭਾ ਸਾਡੇ ਕੋਲ ਹੈ। ਅਸੀਂ ਇਕ ਟੀਮ ਦੇ ਰੂਪ 'ਚ ਚੰਗਾ ਪ੍ਰਦਰਸ਼ਨ ਕਰਾਂਗੇ।'
ਉਨ੍ਹਾਂ ਨੇ 2006 'ਚ ਇੰਗਲੈਂਡ ਖਿਲਾਫ ਟੀ-20 'ਚ ਡੈਬਿਊ ਕੀਤਾ ਸੀ ਅਤੇ ਇਸ ਸਾਲ ਜੂਨ 'ਚ ਬੰਗਲਾਦੇਸ਼ ਖਿਲਾਫ ਆਖਰੀ ਟੀ-20 ਮੈਚ ਖੇਡਿਆ ਸੀ। ਇਸ ਮੈਚ 'ਚ ਭਾਰਤ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਸਾਹਮਣਾ ਕਰਨਾ ਪਿਆ ਸੀ। 2002 'ਚ ਅੰਤਰਰਾਸ਼ਟਰੀ ਕ੍ਰਿਕਟ 'ਚ ਡੈਬਿਊ ਕਰਨ ਵਾਲੀ ਝੂਲਨ 'ਚ ਵਨ ਡੇ ਕ੍ਰਿਕਟ 'ਚ ਹੁਣ ਤੱਕ ਸਭ ਤੋਂ ਜ਼ਿਆਦਾ ਵਿਕਟਾਂ ਲੈ ਚੁੱਕੀ ਹੈ। ਉਨ੍ਹਾਂ ਨੇ 169 ਮੈਚਾਂ 'ਚ 203 ਵਿਕਟ ਹਾਸਲ ਕੀਤੇ ਹਨ। ਇਸਦੇ ਇਲਾਵਾ ਉਨ੍ਹਾਂ ਨੇ 10 ਟੈਸਟ ਮੈਚਾਂ 'ਚ 40 ਵਿਕਟÎਾਂ ਚਟਕਾਈਆਂ ਹਨ।
