ਝੂਲਨ ਮੁੰਬਈ ਇੰਡੀਅਨਜ਼ ਮਹਿਲਾ ਟੀਮ ਦੀ ਮੈਂਟੋਰ ਬਣੀ, ਚਾਰਲੈੱਟ ਐਡਵਰਡਸ ਮੁੱਖ ਕੋਚ ਨਿਯੁਕਤ
Monday, Feb 06, 2023 - 02:12 PM (IST)
ਮੁੰਬਈ (ਭਾਸ਼ਾ)– ਕੌਮਾਂਤਰੀ ਕ੍ਰਿਕਟ ਤੋਂ ਹਾਲ ਹੀ ਵਿਚ ਸੰਨਿਆਸ ਲੈਣ ਵਾਲੀ ਧਾਕੜ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਮੁੰਬਈ ਇੰਡੀਅਨਜ਼ ਨੇ ਆਗਾਮੀ ਮਹਿਲਾ ਪ੍ਰੀਮੀਅਰ ਲੀਗ (ਡਬਲਯੂ. ਪੀ. ਐੱਲ.) ਦੇ ਸ਼ੁਰੂਆਤੀ ਸੈਸ਼ਨ ਲਈ ਟੀਮ ਦੀ ਮੈਂਟੋਰ ਤੇ ਗੇਂਦਬਾਜ਼ੀ ਕੋਚ ਦੀ ਦੋਹਰੀ ਭੂਮਿਕਾ ਸੌਂਪੀ ਗਈ ਹੈ। ਇੰਗਲੈਂਡ ਦੀ ਮਹਿਲਾ ਟੀਮ ਦੀ ਸਾਬਕਾ ਕਪਤਾਨ ਤੇ ਮਹਿਲਾ ਵਨ ਡੇ ਤੇ ਟੈਸਟ ਵਿਚ ਦੂਜੀ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਚਾਰਲੈੱਟ ਐਡਵਰਡਸ ਨੂੰ ਮਾਰਚ ਵਿਚ ਹੋਣ ਵਾਲੇ ਉਦਘਾਟਨੀ ਸੈਸ਼ਨ ਲਈ ਫ੍ਰੈਂਚਾਈਜ਼ੀ ਦੀ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਭਾਰਤੀ ਦੀ ਸਾਬਕਾ ਆਲਰਾਊਂਡਰ ਦੇਵਿਕਾ ਪਲੀਸ਼ਕਰ ਬੱਲੇਬਾਜ਼ੀ ਕੋਚ ਹੋਵੇਗੀ ਜਦਕਿ ਤ੍ਰਿਪਤੀ ਚੰਦਗੜ੍ਹਕਰ ਭੱਟਾਚਾਰੀਆ ਟੀਮ ਮੈਨੇਜਰ ਹੋਵੇਗੀ।
ਮੁੰਬਈ ਇੰਡੀਅਨਜ਼ ਪ੍ਰੀਮੀਅਰ ਲੀਗ ਦੀ ਸਭ ਤੋਂ ਸਫਲ ਟੀਮ ਹੈ। ਇਸ ਗਰੁੱਪ ਨੇ ਹਾਲ ਹੀ ਵਿਚ ਡਬਲਯੂ. ਪੀ. ਐੱਲ. ਲਈ ਮੁੰਬਈ ਮਹਿਲਾ ਟੀਮ ਦੀ ਫ੍ਰੈਂਚਾਈਜ਼ੀ 912.99 ਕਰੋੜ ਰੁਪਏ ਵਿਚ ਖਰੀਦੀ ਹੈ।ਮਹਿਲਾ ਆਈਪੀਐਲ ਦੇ ਪਹਿਲੇ ਐਡੀਸ਼ਨ ਵਿੱਚ ਕੁੱਲ ਪੰਜ ਟੀਮਾਂ ਖੇਡਦੀਆਂ ਨਜ਼ਰ ਆਉਣਗੀਆਂ, ਜਿਨ੍ਹਾਂ ਵਿੱਚ ਮੁੰਬਈ ਇੰਡੀਅਨਜ਼, ਗੁਜਰਾਤ ਜਾਇੰਟਸ, ਲਖਨਊ ਵਾਰੀਅਰਜ਼, ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਦਿੱਲੀ ਕੈਪੀਟਲਸ ਦੀਆਂ ਟੀਮਾਂ ਸ਼ਾਮਲ ਹਨ। ਜਿੱਥੇ ਇਸ ਟੂਰਨਾਮੈਂਟ ਤੋਂ ਪਹਿਲਾਂ ਸਾਰੀਆਂ ਟੀਮਾਂ ਨੇ ਕੋਚਿੰਗ ਸਟਾਫ਼ ਨੂੰ ਆਪਣੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਉੱਥੇ ਹੀ ਇਸ ਟੂਰਨਾਮੈਂਟ 'ਚ ਖਿਡਾਰੀਆਂ ਦੀ ਨਿਲਾਮੀ 13 ਫਰਵਰੀ ਨੂੰ ਹੋ ਸਕਦੀ ਹੈ।