ਆਸਟਰੇਲੀਆ ਦੀ ਡਫਿਨ ਬਣੀ ਜਣੇਪਾ-ਛੁੱਟੀ ਲੈਣ ਵਾਲੀ ਪਹਿਲੀ ਖਿਡਾਰੀ

12/31/2019 4:18:43 PM

ਸਪੋਰਟਸ ਡੈਸਕ— ਮੈਲਬੋਰਨ ਕ੍ਰਿਕਟਰ ਜੈਸ ਡਫਿਨ ਕ੍ਰਿਕਟ ਆਸਟਰੇਲੀਆ (ਸੀ. ਏ.) ਦੀ ਨਵੀਂ ਪੈਰੇਂਟਲ ਪਾਲਿਸੀ ਦੀ ਤਹਿਤ ਜਣੇਪਾ-ਛੁੱਟੀ 'ਤੇ ਜਾਣ ਵਾਲੀ ਪਹਿਲੀ ਖਿਡਾਰੀ ਬਣ ਗਈ ਹੈ। ਸੀ. ਏ. ਨੂੰ ਡਫਿਨ ਨੇ ਇਹ ਖ਼ਬਰ ਦਿੱਤੀ ਜਿਸ ਤੋਂ ਬਾਅਦ ਉਹ ਖਿਡਾਰੀਆਂ ਲਈ ਬਣਾਈ ਗਈ ਇਸ ਨਵੀਂ ਨੀਤੀ ਦੇ ਤਹਿਤ ਜਣੇਪਾ-ਛੁੱਟੀ ਦੀ ਹੱਕਦਾਰ ਬਣ ਗਈ। ਉਹ ਬੋਰਡ ਵੱਲੋਂ ਬਣਾਈ ਗਈ ਇਸ ਨਵੀਂ ਨੀਤੀ ਦੇ ਤਹਿਤ ਛੁੱਟੀ 'ਤੇ ਜਾਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਵੀ ਹੈ।
PunjabKesari
30 ਸਾਲਾ ਡਫਿਨ ਹਾਲਾਂਕਿ ਗਰਭਵਤੀ ਹੋਣ ਕਾਰਨ ਆਸਟਰੇਲੀਆ ਵੱਲੋਂ ਫਰਵਰੀ 2020 'ਚ ਸ਼ੁਰੂ ਹੋਣ ਵਾਲੇ ਮਹਿਲਾ ਟੀ-20 ਵਰਲਡ ਕੱਪ ਲਈ ਰਾਸ਼ਟਰੀ ਟੀਮ ਦਾ ਹਿੱਸਾ ਨਹੀਂ ਬਣ ਸਕੀ ਸੀ। ਆਸਟਰੇਲੀਆ ਮਹਿਲਾ ਟੀਮ ਦੀ ਸੀਨੀਅਰ ਖਿਡਾਰੀ ਨੇ ਸਾਲ 2015 'ਚ ਆਸਟਰੇਲੀਆ ਦੀ ਨੁਮਾਇੰਦਗੀ ਕੀਤੀ ਸੀ। ਡਫਿਨ ਨੂੰ ਮਹਿਲਾ ਬਿਗ ਬੈਸ਼ ਲੀਗ ਦੇ ਪਹਿਲੇ ਸੀਜ਼ਨ 'ਚ ਮੈਲਬੋਰਨ ਰੇਨੇਗੇਡਸ ਦੀ ਕਪਤਾਨ ਬਣਾਇਆ ਗਿਆ ਸੀ। ਉਨ੍ਹਾਂ ਨੇ ਟੀਮ ਲਈ 68 ਦੇ ਔਸਤ ਨਾਲ 544 ਦੌੜਾਂ ਬਣਾਈਆਂ ਸਨ ਅਤੇ ਅਗਲੇ ਸਾਲ ਵਰਲਡ ਕੱਪ ਟੀਮ 'ਚ ਜਗ੍ਹਾ ਬਣਾਉਣ ਦੀ ਹੌੜ 'ਚ ਉਹ ਸਭ ਤੋਂ ਅੱਗੇ ਮੰਨੀ ਜਾ ਰਹੀ ਸੀ। ਪਿਛਲੇ ਮਹੀਨੇ ਉਨ੍ਹਾਂ ਨੇ ਆਸਟਰੇਲੀਆ ਏ ਵੱਲੋਂ ਖੇਡਣ ਤੋਂ ਮਨ੍ਹਾਂ ਕਰ ਦਿੱਤਾ ਸੀ।

ਮਹਿਲਾ ਕ੍ਰਿਕਟਰ ਨੇ ਕਿਹਾ, ''ਮੈਨੂੰ ਪਤਾ ਲੱਗਾ ਹੈ ਕਿ ਮੈਂ ਹਫਤਿਆਂ ਤੋਂ ਗਰਭਵਤੀ ਹਾਂ। ਮੈਂ ਬਿਗ ਬੈਸ਼ ਲਈ ਦੌਰਾਨ ਗਰਭਵਤੀ ਸੀ ਹੁਣ ਜਦੋਂ ਸਾਰੇ ਵਰਲਡ ਕੱਪ ਟੀਮ ਦੇ ਬਾਰੇ ਗੱਲ ਕਰ ਰਹੇ ਹਨ ਤਾਂ ਮੈਨੂੰ ਲੱਗਾ ਕਿ ਸਾਰਿਆਂ ਨੂੰ ਇਸ ਖਬਰ ਦੇ ਬਾਰੇ ਪਤਾ ਲੱਗੇਗਾ ਤਾਂ ਉਹ ਹਸਣਗੇ। ਕ੍ਰਿਕਟ ਆਸਟਰੇਲੀਆ ਵੀ ਇਸ ਖ਼ਬਰ ਨਾਲ ਚੌਕ ਗਿਆ ਹੈ ਪਰ ਉਨ੍ਹਾਂ ਨੂੰ ਹੁਣ ਪਤਾ ਲਗ ਗਿਆ ਹੋਵੇਗਾ ਕਿ ਮੈਂ ਆਸਟਰੇਲੀਆ ਏ ਲਈ ਕਿਉਂ ਨਹੀਂ ਖੇਡੀ ਸੀ।''


Tarsem Singh

Content Editor

Related News