ਚੇਨਈ ਸਿਟੀ ਐੱਫ.ਸੀ. ਨੇ ਆਸਟਰੇਲੀਆ ਦੇ ਗੋਲਕੀਪਰ ਜੇਰਾਡ ਟਾਇਸਨ ਨਾਲ ਕੀਤਾ ਕਰਾਰ
Friday, Jun 08, 2018 - 05:24 PM (IST)

ਚੇਨਈ— ਆਈ ਲੀਗ ਟੀਮ ਚੇਨਈ ਸਿਟੀ ਫੁੱਟਬਾਲ ਕਲੱਬ ਨੇ ਆਸਟਰੇਲੀਆਈ ਗੋਲਕੀਪਰ ਜੇਰਾਡ ਟਾਇਸਨ (28) ਨਾਲ ਲੰਬੇ ਸਮੇਂ ਲਈ ਕਰਾਰ ਕੀਤਾ ਹੈ। ਟੀਮ ਨੇ ਟਵੀਟ ਕਰਕੇ ਕਿਹਾ, ''ਸਾਨੂੰ ਇਹ ਦਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਆਸਟਰੇਲੀਆ ਦੇ ਗੋਲਕੀਪਰ ਜੇਰਾਡ ਟਾਇਸਨ ਨੇ ਚੇਨਈ ਸਿਟੀ ਫੁੱਟਬਾਲ ਕਲੱਬ ਦੇ ਨਾਲ ਲੰਬੇ ਸਮੇਂ ਲਈ ਕਰਾਰ ਕੀਤਾ ਹੈ।''
ਟਾਇਸਨ ਆਸਟਰੇਲੀਆ ਏ ਲੀਗ ਦੀ ਟੀਮ ਸਿਡਨੀ ਵਾਂਡਰਰਸ ਦੇ ਲਈ ਖੇਡਦੇ ਸਨ। ਉਨ੍ਹਾਂ ਨੂੰ ਟੀਮ ਨੇ ਇਸ ਸਾਲ ਅਪ੍ਰੈਲ 'ਚ ਰਿਲੀਜ਼ ਕੀਤਾ ਸੀ। ਚੇਨਈ ਸਿਟੀ ਐੱਫ.ਸੀ. ਦੇ ਮਾਲਕ ਰੋਹਿਤ ਰਮੇਸ਼ ਨੇ ਕਿਹਾ ਕਿ ਟਾਇਸਨ ਦੇ ਤਜਰਬੇ ਨਾਲ ਟੀਮ ਨੂੰ ਕਾਫੀ ਫਾਇਦਾ ਹੋਵੇਗਾ। ਉਨ੍ਹਾਂ ਕਿਹਾ, ''ਉਨ੍ਹਾਂ ਦੇ ਤਜਰਬੇ ਨਾਲ ਸਾਨੂੰ ਫਾਇਦਾ ਹੋਣਾ ਚਾਹੀਦਾ ਹੈ। ਪਿਛਲੇ ਸਾਲ ਸਾਨੂੰ ਇਸ ਵਿਭਾਗ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ ਪਰ ਹੁਣ ਅਸੀਂ ਇਸ 'ਚ ਸੁਧਾਰ ਕਰਨਾ ਚਾਹੁੰਦੇ ਹਾਂ।