BAN vs IND : ਭਾਰਤ ਨੇ ਬੰਗਲਾਦੇਸ਼ ਨੂੰ ਦਿੱਤਾ 229 ਦੌੜਾਂ ਦਾ ਟੀਚਾ, ਜੇਮਿਮਾ-ਹਰਮਨਪ੍ਰੀਤ ਨੇ ਖੇਡੀ ਦਮਦਾਰ ਪਾਰੀ
Wednesday, Jul 19, 2023 - 03:23 PM (IST)

ਮੀਰਪੁਰ- ਜੇਮਿਮਾ ਰੌਡਰਿਗਜ਼ ਅਤੇ ਹਰਮਨਪ੍ਰੀਤ ਕੌਰ ਦੇ ਅਰਧ ਸੈਂਕੜੇ ਨਾਲ ਭਾਰਤ ਨੇ ਬੁੱਧਵਾਰ ਨੂੰ ਇੱਥੇ ਬੰਗਲਾਦੇਸ਼ ਦੇ ਖ਼ਿਲਾਫ਼ ਦੂਜੇ ਮਹਿਲਾ ਵਨਡੇ ਅੰਤਰਰਾਸ਼ਟਰੀ ਮੈਚ 'ਚ ਅੱਠ ਵਿਕਟਾਂ 'ਤੇ 228 ਦੌੜਾਂ ਬਣਾਈਆਂ। ਟਾਸ ਗਵਾਉਣ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ 58 ਗੇਂਦਾਂ 'ਤੇ 36 ਦੌੜਾਂ ਦੀ ਪਾਰੀ ਖੇਡੀ ਪਰ ਇਸ ਦੇ ਬਾਵਜੂਦ ਮਹਿਮਾਨ ਟੀਮ ਤਿੰਨ ਵਿਕਟਾਂ ਗੁਆ ਕੇ 68 ਦੌੜਾਂ 'ਤੇ ਹੀ ਮੁਸ਼ਕਲ 'ਚ ਸੀ। ਇਸ ਤੋਂ ਬਾਅਦ ਜੇਮਿਮਾ (86) ਅਤੇ ਹਰਮਨਪ੍ਰੀਤ (52) ਨੇ ਚੌਥੇ ਵਿਕਟ ਲਈ 91 ਗੇਂਦਾਂ 'ਤੇ 73 ਦੌੜਾਂ ਦੀ ਸਾਂਝੇਦਾਰੀ ਕਰਕੇ ਪਾਰੀ ਨੂੰ ਸੰਭਾਲਿਆ।
ਆਪਣੇ ਕਰੀਅਰ ਦੀ ਸਰਵੋਤਮ ਵਨਡੇ ਪਾਰੀ ਖੇਡਣ ਵਾਲੀ ਜੇਮਿਮਾ ਨੇ ਵੀ ਹਰਲੀਨ ਦਿਓਲ (25) ਨਾਲ 55 ਦੌੜਾਂ ਦੀ ਸਾਂਝੇਦਾਰੀ ਕੀਤੀ। ਹਰਲੀਨ ਕ੍ਰੀਜ਼ 'ਤੇ ਆਈ ਜਦੋਂ ਹਰਮਨਪ੍ਰੀਤ ਆਪਣੀ ਖੱਬੀ ਬਾਂਹ 'ਚ ਦਰਦ ਕਾਰਨ ਰਿਟਾਇਰ ਹੋ ਗਈ। ਭਾਰਤ ਜੇਮਿਮਾ ਦੀ ਹਮਲਾਵਰ ਪਾਰੀ ਦੀ ਬਦੌਲਤ ਸ਼ੇਰ-ਏ-ਬੰਗਲਾ ਸਟੇਡੀਅਮ 'ਚ ਹੌਲੀ ਸ਼ੁਰੂਆਤ ਤੋਂ ਉਭਰਨ 'ਚ ਸਫ਼ਲ ਰਿਹਾ।
ਇਹ ਵੀ ਪੜ੍ਹੋ- ਪੀਵੀ ਸਿੰਧੂ ਨੇ ਹਾਸਲ ਕੀਤੀ ਸਭ ਤੋਂ ਖਰਾਬ ਰੈਂਕਿੰਗ, ਹੋਇਆ ਤਗੜਾ ਨੁਕਸਾਨ
ਜੇਮਿਮਾ ਨੇ 78 ਗੇਂਦਾਂ ਦੀ ਆਪਣੀ ਪਾਰੀ 'ਚ ਨੌਂ ਚੌਕੇ ਲਗਾਏ। ਹਰਮਨਪ੍ਰੀਤ ਨੇ ਪਾਰੀ ਦੇ ਆਖਰੀ ਓਵਰ 'ਚ ਮੈਦਾਨ 'ਤੇ ਆ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਹਰਮਨਪ੍ਰੀਤ ਨੇ 88 ਗੇਂਦਾਂ ਦਾ ਸਾਹਮਣਾ ਕਰਦਿਆਂ ਤਿੰਨ ਚੌਕੇ ਲਗਾਏ। ਇਸ ਤੋਂ ਪਹਿਲਾਂ ਭਾਰਤੀ ਬੱਲੇਬਾਜ਼ਾਂ ਨੂੰ ਬੰਗਲਾਦੇਸ਼ ਦੇ ਗੇਂਦਬਾਜ਼ਾਂ ਦੀ ਸਟੀਕ ਲਾਈਨ ਅਤੇ ਲੈਂਥ ਦੇ ਸਾਹਮਣੇ ਦੌੜਾਂ ਬਣਾਉਣ 'ਚ ਮੁਸ਼ਕਲ ਹੋਈ। ਮਾਰੂਫਾ ਅਖ਼ਤਰ ਨੇ ਪਾਰੀ ਦੇ ਪੰਜਵੇਂ ਓਵਰ 'ਚ ਸਲਾਮੀ ਬੱਲੇਬਾਜ਼ ਪ੍ਰਿਆ ਪੂਨੀਆ (07) ਨੂੰ ਬੋਲਡ ਕੀਤਾ ਜਦੋਂ ਕਿ ਯਸਤਿਕਾ ਭਾਟੀਆ (15) ਦੌੜਾਂ 'ਤੇ ਆਊਟ ਹੋ ਗਈ।
ਇਹ ਵੀ ਪੜ੍ਹੋ- BAN vs IND: ਸ਼ੀਰੀਜ਼ ਬਚਾਉਣ ਉਤਰੇਗੀ ਭਾਰਤੀ ਮਹਿਲਾ ਟੀਮ, ਬੱਲੇਬਾਜ਼ਾਂ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ
ਇਸ ਤੋਂ ਬਾਅਦ ਹਰਮਨਪ੍ਰੀਤ ਅਤੇ ਸਮ੍ਰਿਤੀ ਕ੍ਰੀਜ਼ 'ਤੇ ਸਨ। ਸਪਿਨਰਾਂ ਨੂੰ ਪਿੱਚ ਤੋਂ ਚੰਗੇ ਟਰਨ ਅਤੇ ਉਛਾਲ ਮਿਲ ਰਹੇ ਸਨ। ਦੋਵੇਂ 66 ਗੇਂਦਾਂ 'ਚ 28 ਦੌੜਾਂ ਦੀ ਜੋੜੀ ਬਣਾ ਸਕੀ। ਰਨ ਰੇਟ ਵਧਾਉਣ ਦੀ ਕੋਸ਼ਿਸ਼ 'ਚ ਸਮ੍ਰਿਤੀ ਨੂੰ ਲੈੱਗ ਸਪਿਨਰ ਰਾਬੀਆ ਖਾਨ ਨੇ ਬੋਲਡ ਕਰ ਦਿੱਤਾ, ਜਿਸ ਨਾਲ ਭਾਰਤ ਦਾ ਸਕੋਰ ਤਿੰਨ ਵਿਕਟਾਂ 'ਤੇ 68 ਦੌੜਾਂ ਹੋ ਗਿਆ। ਜੇਮਿਮਾ ਦੇ ਆਉਣ ਤੋਂ ਬਾਅਦ ਚੀਜ਼ਾਂ ਬਦਲੀਆਂ। ਜੇਮਿਮਾ ਅਤੇ ਹਰਮਨਪ੍ਰੀਤ ਨੇ ਆਪਣੀ ਸਾਂਝੇਦਾਰੀ ਦੌਰਾਨ ਸਪਿੰਨਰਾਂ ਵਿਰੁੱਧ ਆਪਣੇ ਮੂਵਜ਼ ਦਾ ਚੰਗਾ ਇਸਤੇਮਾਲ ਕੀਤਾ। ਭਾਰਤ ਦਾ ਸੈਂਕੜਾ 28ਵੇਂ ਓਵਰ 'ਚ ਪੂਰਾ ਹੋ ਗਿਆ। ਦੋਵਾਂ ਨੇ ਸਟ੍ਰਾਈਕ ਰੋਟੇਟ ਕਰਨ ਨੂੰ ਤਰਜੀਹ ਦਿੱਤੀ ਅਤੇ ਖਰਾਬ ਗੇਂਦ 'ਤੇ ਬਾਊਂਡਰੀ ਵੀ ਲਗਾਈ। ਬੰਗਲਾਦੇਸ਼ ਨੇ ਆਪਣੇ ਗੇਂਦਬਾਜ਼ਾਂ ਤੋਂ ਲੰਬੇ ਸਪੈਲ ਕਰਵਾ ਕੇ ਦਬਾਅ ਬਣਾਇਆ। ਜੇਮਿਮਾ ਅਤੇ ਹਰਮਨਪ੍ਰੀਤ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ 32ਵੇਂ ਓਵਰ 'ਚ ਪੂਰੀ ਹੋ ਗਈ। ਜੇਮਿਮਾ ਨੇ ਮਾਰੂਫਾ ਦੀ ਗੇਂਦ 'ਤੇ ਚੌਕਾ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਜੇਮਿਮਾ ਨੇ ਆਖਰੀ ਪੰਜ ਓਵਰਾਂ 'ਚ ਪੰਜ ਚੌਕੇ ਲਗਾ ਕੇ ਰਨ ਰੇਟ ਚ ਵਾਧਾ ਕੀਤਾ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8