ਜੀਵ ਮਿਲਖਾ ਸਿੰਘ ਸਾਂਝੇ ਤੌਰ ’ਤੇ 15ਵੇਂ ਸਥਾਨ ’ਤੇ
Saturday, May 17, 2025 - 10:57 AM (IST)

ਕਿਲਕੇਨੀ (ਆਇਰਲੈਂਡ)– ਧਾਕੜ ਭਾਰਤੀ ਗੋਲਫਰ ਜੀਵ ਮਿਲਖਾ ਸਿੰਘ ਨੇ ਯੂਰਪ ਵਿਚ ਲੀਜੈਂਡਸ ਟੂਰ ਦੇ ਓ. ਐੱਫ. ਐਕਸ ਆਇਰਿਸ਼ ਲੀਜੈਂਡਸ ਇਵੈਂਟ ਦੇ ਪਹਿਲੇ ਦੌਰ ਵਿਚ 2 ਅੰਡਰ 70 ਦੇ ਕਾਰਡ ਦੇ ਨਾਲ ਚੰਗੀ ਸ਼ੁਰੂਆਤ ਕੀਤੀ।
ਮੁੱਖ ਟੂਰ ’ਤੇ 4 ਵਾਰ ਦਾ ਚੈਂਪੀਅਨ ਜੀਵ ਦੋ ਬੋਗੀਆਂ ਦੇ ਮੁਕਾਬਲੇ 4 ਬਰਡੀਆਂ ਲਾ ਕੇ ਸਾਂਝੇ ਤੌਰ ’ਤੇ 15ਵੇਂ ਸਥਾਨ ’ਤੇ ਹੈ। ਦੱਖਣੀ ਅਫਰੀਕਾ ਦਾ ਕੀਥ ਹਾਰਨ ਸ਼ੁਰੂਆਤੀ ਦੌਰ ਵਿਚ 65 ਦਾ ਕਾਰਡ ਖੇਡਣ ਤੋਂ ਬਾਅਦ ਹਮਵਤਨ ਜੇਮਸ ਕਿੰਗਸਟਨ ਤੋਂ ਇਕ ਸ਼ਾਟ ਦੀ ਬੜ੍ਹਤ ਦੇ ਨਾਲ ਅੰਕ ਸੂਚੀ ਵਿਚ ਚੋਟੀ ’ਤੇ ਹੈ।