ਵਿਸ਼ਵ ਕ੍ਰਿਕਟ 'ਚ ਭਾਰਤ ਦਾ ਦਬਦਬਾ, ਜੈ ਸ਼ਾਹ ਬਣੇ ICC ਦੇ ਨਵੇਂ ਚੇਅਰਮੈਨ

Tuesday, Aug 27, 2024 - 09:45 PM (IST)

ਵਿਸ਼ਵ ਕ੍ਰਿਕਟ 'ਚ ਭਾਰਤ ਦਾ ਦਬਦਬਾ, ਜੈ ਸ਼ਾਹ ਬਣੇ ICC ਦੇ ਨਵੇਂ ਚੇਅਰਮੈਨ

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਉਹ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਦੇ ਨਵੇਂ ਚੇਅਰਮੈਨ ਬਣ ਗਏ ਹਨ। ਜੈ ਸ਼ਾਹ ਹੁਣ ਗ੍ਰੇਗ ਬਾਰਕਲੇ ਦੀ ਥਾਂ ਲੈਣਗੇ। ਜੈ ਸ਼ਾਹ ਆਈ.ਸੀ.ਸੀ. ਚੇਅਰਮੈਨ ਦੇ ਅਹੁਦੇ ਲਈ ਅਰਜ਼ੀ ਦੇਣ ਵਾਲੇ ਇਕਲੌਤੇ ਬਿਨੈਕਾਰ ਸਨ। ਅਜਿਹੀ ਸਥਿਤੀ ਵਿੱਚ ਚੋਣਾਂ ਨਹੀਂ ਹੋਈਆਂ ਅਤੇ ਜੈ ਸ਼ਾਹ ਬਿਨਾਂ ਮੁਕਾਬਲਾ ਚੁਣੇ ਗਏ। ਤੁਹਾਨੂੰ ਦੱਸ ਦੇਈਏ ਕਿ ਅਰਜ਼ੀ ਦੀ ਆਖਰੀ ਮਿਤੀ ਮੰਗਲਵਾਰ (27 ਅਗਸਤ) ਸੀ।

ਮੌਜੂਦਾ ਆਈ.ਸੀ.ਸੀ. ਚੇਅਰਮੈਨ ਗ੍ਰੇਗ ਬਾਰਕਲੇ ਦਾ ਕਾਰਜਕਾਲ 30 ਨਵੰਬਰ ਨੂੰ ਖਤਮ ਹੋ ਰਿਹਾ ਹੈ। ਉਹ ਲਗਾਤਾਰ ਦੂਜੀ ਵਾਰ ਇਸ ਅਹੁਦੇ 'ਤੇ ਰਹੇ ਹਨ ਪਰ ਉਨ੍ਹਾਂਨੇ ਹਾਲ ਹੀ ਵਿੱਚ ਤੀਜੇ ਕਾਰਜਕਾਲ ਦੀ ਦੌੜ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਹੈ। ਅਜਿਹੇ 'ਚ ਖੇਡ ਦੀ ਗਲੋਬਲ ਗਵਰਨਿੰਗ ਬਾਡੀ ਆਈ.ਸੀ.ਸੀ. 'ਚ ਜੈ ਸ਼ਾਹ ਦਾ ਭਵਿੱਖ ਦਾ ਦਾਅਵਾ ਕਾਫੀ ਮਜ਼ਬੂਤ ​​ਮੰਨਿਆ ਜਾ ਰਿਹਾ ਸੀ।

ਆਈ.ਸੀ.ਸੀ. ਚੇਅਰਮੈਨ ਦੋ-ਦੋ ਸਾਲ ਦੇ ਤਿੰਨ ਕਾਰਜਕਾਲ ਲਈ ਯੋਗ ਹੁੰਦਾ ਹੈ ਅਤੇ ਨਿਊਜ਼ੀਲੈਂਡ ਦੇ ਵਕੀਲ ਗ੍ਰੇਗ ਬਾਰਕਲੇ ਨੇ ਹੁਣ ਤੱਕ 4 ਸਾਲ ਪੂਰੇ ਕਰ ਲਏ ਹਨ। ਬਾਰਕਲੇ ਨੂੰ ਨਵੰਬਰ 2020 ਵਿੱਚ ਆਈ.ਸੀ.ਸੀ. ਦਾ ਸੁਤੰਤਰ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਉਹ 2022 ਵਿੱਚ ਇਸ ਅਹੁਦੇ ਲਈ ਦੁਬਾਰਾ ਚੁਣੇ ਗਏ ਸਨ।


author

Rakesh

Content Editor

Related News